ਦੁਨੀਆ ਭਰ ‘ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਸਨਸਨੀਖੇਜ਼ ਜਾਣਕਾਰੀ ਸਾਹਮਣੇ ਆਈ ਹੈ। ਅਹ ਜਾਣਕਾਰੀ ਦੀ ਕੋਰੋਨਾ ਜਾਂਚ ਦੇ ਨਤੀਜੇ ਸਬੰਧੀ ਹੈ। ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿਨ ਅਤੇ ਰਾਤ ਦੇ ਹਿਸਾਬ ਨਾਲ ਟੈਸਟ ਦੇ ਨਤੀਜੇ ਬਦਲ ਸਕਦੇ ਹਨ। ਅਮਰੀਕਾ ਦੀ ਵੈਂਡਰਬਿਲਟ ਯੂਨੀਵਰਸਿਟੀ ਮੈਡੀਕਲ ਸੈਂਟਰ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਵਾਇਰਸ ਵਿਅਕਤੀ ਦੇ ਸਮੇਂ ਅਤੇ ਸਰੀਰ ਦੀ ਸਥਿਤੀ ਦੇ ਅਧਾਰ ‘ਤੇ ਵੱਖਰਾ ਵਿਵਹਾਰ ਕਰਦਾ ਹੈ।
ਦੁਪਹਿਰ ‘ਚ ਆਉਂਦਾ ਹੈ ਸਭ ਤੋਂ ਸਹੀ ਨਤੀਜਾ
ਅਧਿਐਨ ‘ਚ ਕਿਹਾ ਗਿਆ ਹੈ ਕਿ ਜੇਕਰ ਕੋਈ ਰਾਤ ਦੇ ਮੁਕਾਬਲੇ ਦੁਪਹਿਰ ਨੂੰ ਸੈਂਪਲ ਦਿੰਦਾ ਹੈ ਤਾਂ ਇਨਫੈਕਸ਼ਨ ਬਾਰੇ ਸਹੀ ਜਾਣਕਾਰੀ ਮਿਲਣ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ, ਯਾਨੀ ਦੁਪਹਿਰ ‘ਚ ਟੈਸਟ ਕਰਨ ਨਾਲ ਫਾਲਸ ਨੈਗੇਟਿਵ ਦੀ ਸੰਭਾਵਨਾ ਘੱਟ ਜਾਂਦੀ ਹੈ। ਫਾਲਸ ਨੈਗੇਟਿਵ ਉਹ ਸਥਿਤੀ ਹੈ ਜਿਸ ਵਿੱਚ ਇਨਫੈਕਟਿਡ ਹੋਣ ਤੋਂ ਬਾਅਦ ਵੀ ਟੈਸਟ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ।
ਵਾਇਰਸ ਬਾਡੀ ਕਲਾਕ ਦੇ ਹਿਸਾਬ ਨਾਲ ਕਰਦੇ ਹਨ ਕੰਮ
ਇਹ ਪਾਇਆ ਗਿਆ ਹੈ ਕਿ ਫਾਲਸ ਨੈਗੇਟਿਵ ਮਰੀਜ਼ ਅਤੇ ਉਸਦੇ ਆਲੇ ਦੁਆਲੇ ਦੇ ਲੋਕਾਂ ਲਈ ਖ਼ਤਰਨਾਕ ਹੈ ਕਿਉਂਕਿ ਜੇਕਰ ਵਿਅਕਤੀ ਇਨਫੈਕਟਿਡ ਨਹੀਂ ਪਾਇਆ ਜਾਂਦਾ ਹੈ, ਤਾਂ ਵਿਅਕਤੀ ਲੋੜੀਂਦੀਆਂ ਸਾਵਧਾਨੀਆਂ ਨਹੀਂ ਵਰਤਦਾ ਅਤੇ ਦੂਜੇ ਲੋਕਾਂ ਵਿੱਚ ਵਾਇਰਸ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਕੁਝ ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਵਾਇਰਸ ਅਤੇ ਬੈਕਟੀਰੀਆ ਇੱਕ ਵਿਅਕਤੀ ਦੇ ਸਰੀਰ ਦੀ ਸਥਿਤੀ ਦੇ ਅਨੁਸਾਰ ਕੰਮ ਕਰਦੇ ਹਨ।
ਸਰੀਰ ਵੱਖਰੇ ਢੰਗ ਨਾਲ ਕਰਦਾ ਹੈ ਕੰਮ
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਦਿਨ ਦੇ ਦੌਰਾਨ ਸਰੀਰ ਦੀ ਸਥਿਤੀ ਦੇ ਕਾਰਨ ਵਿਅਕਤੀ ਦਾ ਇਮਿਊਨ ਸਿਸਟਮ ਵਧੇਰੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਇਸ ਸਮੇਂ ਦੌਰਾਨ, ਖੂਨ ਅਤੇ ਲਾਰ ਵਿੱਚ ਇਨਫੈਕਟਿਡ ਸੈੱਲਾਂ ਦੁਆਰਾ ਵਾਇਰਸ ਦੇ ਕਣਾਂ ਨੂੰ ਛੱਡਣ ਦੀ ਗਤੀ ਤੇਜ਼ ਰਹਿੰਦੀ ਹੈ। ਇਸ ਪ੍ਰਕਿਰਿਆ ਨੂੰ ਵਾਇਰਸ ਸ਼ੈਡਿੰਗ ਕਿਹਾ ਜਾਂਦਾ ਹੈ। ਤੇਜ਼ ਸ਼ੈਡਿੰਗ ਟੈਸਟ ਵਿੱਚ ਸਹੀ ਨਤੀਜਾ ਪ੍ਰਾਪਤ ਕਰਨ ਦੀ ਸੰਭਾਵਨਾ ਨੂੰ ਵਧਾਉਂਦੀ ਹੈ।
ਜਾਂਚ ਦਾ ਤਰੀਕਾ ਬਦਲਣ ਦੀ ਹੈ ਲੋੜ
ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਕੋਰੋਨਾ ਵਾਇਰਸ ਦੀ ਜਾਂਚ ਅਤੇ ਇਲਾਜ ਦਾ ਨਵਾਂ ਤਰੀਕਾ ਅਪਣਾਉਣ ਦੀ ਲੋੜ ਹੈ। ਦੁਪਹਿਰ ਦੇ ਸਮੇਂ ਜ਼ਿਆਦਾ ਵਾਇਰਸ ਹੋਣ ਕਾਰਨ ਇਹ ਸਮਾਂ ਵੀ ਵਾਇਰਸ ਫੈਲਣ ਦਾ ਜ਼ਿਆਦਾ ਖ਼ਤਰਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਟੈਸਟਿੰਗ ਦੇ ਨਵੇਂ ਤਰੀਕੇ ਨੂੰ ਅਪਣਾਉਂਦੇ ਹੋਏ ਸੁਰੱਖਿਆ ਦਾ ਵੀ ਜ਼ਿਆਦਾ ਧਿਆਨ ਰੱਖਿਆ ਜਾਵੇ।