ਜ਼ਿਆਦਾਤਰ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ‘ਸੰਡੇ ਹੋ ਯਾ ਮੰਡੇ, ਰੋਜ਼ ਖਾਓ ਅੰਡੇ।’ ਆਂਡਿਆਂ ਨੂੰ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਵੀ ਕਿਹਾ ਜਾਂਦਾ ਹੈ। ਇਸ ’ਚ ਪ੍ਰੋਟੀਨ, ਵਿਟਾਮਿਨ ਬੀ12, ਵਿਟਾਮਿਨ-ਡੀ ਤੇ ਐਂਟੀ-ਆਕਸੀਡੈਂਟਸ ਪਾਏ ਜਾਂਦੇ ਹਨ, ਜੋ ਸਿਹਤ ਲਈ ਬੇਹੱਦ ਲਾਭਕਾਰੀ ਹੁੰਦੇ ਹਨ। ਆਂਡਿਆਂ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਜੋਖਮ ਘੱਟ ਹੋ ਜਾਂਦਾ ਹੈ। ਹਾਲਾਂਕਿ ਸਿਹਤਮੰਦ ਰਹਿਣ ਲਈ ਆਂਡਿਆਂ ਦਾ ਜ਼ਿਆਦਾ ਸੇਵਨ ਵੀ ਨੁਕਸਾਨਦੇਹ ਹੈ। ਮਾਹਰਾਂ ਦੀ ਮੰਨੀਏ ਤਾਂ ਆਂਡੇ ਦੇ ਪੀਲੇ ਹਿੱਸੇ ਯਾਨੀ ਜਰਦੀ ’ਚ ਕੋਲੇਕਸਟ੍ਰਾਲ ਜ਼ਿਆਦਾ ਮਾਤਰਾ ’ਚ ਪਾਇਆ ਜਾਂਦਾ ਹੈ। ਇਸ ਲਈ ਸੀਮਤ ਮਾਤਰਾ ’ਚ ਹੀ ਆਂਡਿਆਂ ਦਾ ਸੇਵਨ ਕਰਨਾ ਚਾਹੀਦਾ। ਜੇਕਰ ਤੁਹਾਨੂੰ ਇਸ ਬਾਰੇ ਨਹੀਂ ਪਤਾ ਹੈ ਕਿ ਇਕ ਦਿਨ ’ਚ ਕਿੰਨੇ ਆਂਡੇ ਖਾਣੇ ਚਾਹੀਦੇ ਹਨ, ਤਾਂ ਆਓ ਜਾਣਦੇ ਹਾਂ।
ਮਾਹਰਾਂ ਦਾ ਕਹਿਣਾ ਹੈ ਕਿ ਆਂਡਿਆਂ ਦੀ ਜਰਦੀ ’ਚ ਕੋਲੇਸਟ੍ਰਾਲ ਭਰਪੂਰ ਮਾਤਰਾ ’ਚ ਹੁੰਦਾ ਹੈ। ਇਸ ਲਈ ਸੀਮਤ ਮਾਤਰਾ ਤੋਂ ਜ਼ਿਆਦਾ ਆਂਡਿਆਂ ਦਾ ਸੇਵਨ ਕਰਨ ਨਾਲ ਸਰੀਰ ’ਚ ਬੈਡ ਕੈਲਸਟ੍ਰੇਲ ਵੱਧਣ ਲੱਗਦਾ ਹੈ। ਇਕ ਡਾਈਟ ਚਾਰਟ ਦੀ ਮੰਨੀਏ ਤਾਂ ਇਕ ਆਂਡੇ ਦੀ ਜਰਦੀ ’ਚ 200 ਮਿਲੀਗ੍ਰਾਮ ਕੋਲੈਸਟ੍ਰੋਲ ਹੁੰਦਾ ਹੈ। ਉਥੇ ਰੋਜ਼ਾਨਾ 300 ਮਿਲੀਗ੍ਰਾਮ ਤੋਂ ਜ਼ਿਆਦਾ ਕੋਲੈਸਟ੍ਰੋਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਉਥੇ ਜਦੋਂ ਗੱਲ ‘ਇਕ ਦਿਨ ’ਚ ਕਿੰਨੇ ਆਂਡੇ ਖਾਣੇ ਚਾਹੀਦੇ’ ਦੀ ਹੁੰਦੀ ਹੈ ਤਾਂ ਇਸ ਦਾ ਸਟੀਕ ਜਵਾਬ ਕੋਈ ਨਹੀਂ ਦੇ ਪਾਉਂਦਾ ਹੈ। ਇਹ ਵਿਅਕਤੀ ਦੇ ਸਰੀਰਕ ਢਾਂਚੇ ’ਤੇ ਨਿਰਭਰ ਕਰਦਾ ਹੈ।
ਇਕ ਨਵੀਂ ਖੋਜ ਦੀ ਮੰਨੀਏ ਤਾਂ ਇਕ ਸਿਹਤਮੰਦ ਵਿਅਕਤੀ ਹਫ਼ਤੇ ’ਚ ਸੱਤ ਅੰਡੇ ਖਾ ਸਕਦਾ ਹੈ। ਜੇਕਰ ਤੁਹਾਨੂੰ ਆਂਡਿਆਂ ਤੋਂ ਕਈ ਐਲਰਜੀ ਨਹੀਂ ਹੁੰਦੀ ਹੈ ਤੇ ਨਾ ਹੀ ਇਸ ਦਾ ਸਾਈ ਇਫੈਕਟਸ ਪੈਂਦਾ ਹੈ ਤਾਂ ਰੋਜ਼ਾਨਾ ਤਿੰਨ ਆਂਡੇ ਖਾ ਸਕਦੇ ਹੋ।