ਕੋਰੋਨਾ ਵਾਇਰਸ (ਕੋਵਿਡ-19) ਕਾਰਨ ਸਿਹਤ ਸਬੰਧੀ ਕਈ ਗੰਭੀਰ ਸਮੱਸਿਆਵਾਂ ਵੀ ਖੜ੍ਹੀਆਂ ਹੋ ਰਹੀਆਂ ਹਨ। ਕੁਝ ਅਧਿਐਨਾਂ ਵਿਚ ਇਹ ਗੱਲ ਸਾਹਮਣੇ ਆ ਚੁੱਕੀ ਹੈ। ਇਸੇ ਕਵਾਇਦ ਵਿਚ ਕੀਤੇ ਗਏ ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਦਿਮਾਗ਼ ‘ਤੇ ਵੀ ਇਹ ਘਾਤਕ ਵਾਇਰਸ ਅਸਰ ਪਾ ਸਕਦਾ ਹੈ। ਇਸ ਕਾਰਨ ਸੋਚਣ, ਸਿੱਖਣ ਅਤੇ ਯਾਦਦਾਸ਼ਤ ਸਬੰਧੀ ਸਮਰੱਥਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਨੇਚਰ ਨਿਊਰੋ ਸਾਇੰਸ ਪੱਤ੍ਕਾ ਵਿਚ ਪ੍ਰਕਾਸ਼ਿਤ ਅਧਿਐਨ ਤੋਂ ਜ਼ਾਹਿਰ ਹੁੰਦਾ ਹੈ ਕਿ ਕੋਰੋਨਾ ਵਾਇਰਸ ਦਿਮਾਗ਼ ਵਿਚ ਦਾਖ਼ਲ ਹੋ ਸਕਦਾ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਖੋਜਕਰਤਾਵਾਂ ਨੇ ਚੂਹਿਆਂ ‘ਤੇ ਆਧਾਰਤ ਇਕ ਮਾਡਲ ਦੇ ਆਧਾਰ ‘ਤੇ ਇਹ ਦਾਅਵਾ ਕੀਤਾ ਹੈ।
ਖੋਜਕਰਤਾਵਾਂ ਨੇ ਦੇਖਿਆ ਕਿ ਸਪਾਈਕ ਪ੍ਰਰੋਟੀਨ ਚੂਹੇ ਦੇ ਦਿਮਾਗ਼ ਵਿਚ ਪ੍ਰਵਾਹਿਤ ਖ਼ੂਨ ਵਿਚ ਪਹੁੰਚ ਸਕਦਾ ਹੈ। ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਕੋਵਿਡ-19 ਦਿਮਾਗ਼ ਵਿਚ ਦਾਖ਼ਲ ਹੋ ਸਕਦਾ ਹੈ। ਸਪਾਈਕ ਪ੍ਰਰੋਟੀਨ ਨੂੰ ਐੱਸ1 ਪ੍ਰਰੋਟੀਨ ਵੀ ਕਿਹਾ ਜਾਂਦਾ ਹੈ।
ਕੋਰੋਨਾ ਵਾਇਰਸ ਇਸੇ ਪ੍ਰਰੋਟੀਨ ਨਾਲ ਜੁੜ ਕੇ ਮਨੁੱਖੀ ਸੈੱਲਾਂ ਵਿਚ ਦਾਖ਼ਲ ਹੁੰਦਾ ਹੈ ਅਤੇ ਇਨਫੈਕਸ਼ਨ ਫੈਲਾਉਂਦਾ ਹੈ। ਯੂਨੀਵਰਸਿਟੀ ਆਫ ਵਾਸ਼ਿੰਗਟਨ ਸਕੂਲ ਆਫ ਮੈਡੀਸਨ ਦੇ ਪ੍ਰਰੋਫੈਸਰ ਵਿਲੀਅਮ ਏ ਬੈਂਕਸ ਨੇ ਕਿਹਾ ਕਿ ਐੱਸ1 ਪ੍ਰਰੋਟੀਨ ਦਿਮਾਗ਼ ਵਿਚ ਇੰਫਲੇਮੇਸ਼ਨ (ਸੋਜਸ) ਦਾ ਕਾਰਨ ਬਣ ਸਕਦਾ ਹੈ। ਅਧਿਐਨ ਵਿਚ ਇਨ੍ਹਾਂ ਨਤੀਜਿਆਂ ਨਾਲ ਕੋਰੋਨਾ ਇਨਫੈਕਸ਼ਨ ਨਾਲ ਜੁੜੀਆਂ ਕਈ ਅੌਕੜਾਂ ਨੂੰ ਸਮਝਣ ਵਿਚ ਮਦਦ ਮਿਲ ਸਕਦੀ ਹੈ। ਪਹਿਲੇ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਕੋਰੋਨਾ ਵਾਇਰਸ ਕਾਰਨ ਪੀੜਤਾਂ ਵਿਚ ਬਲੱਡ ਕਲਾਟਿੰਗ ਯਾਨੀ ਖ਼ੂਨ ਦਾ ਧੱਬਾ ਬਣਨ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਇਸ ਨਾਲ ਸਟ੍ਰੋਕ ਦਾ ਜੋਖ਼ਮ ਵੱਧ ਸਕਦਾ ਹੈ। ਕੋਰੋਨਾ ਤੋਂ ਹਾਰਟ ਅਟੈਕ ਸਮੇਤ ਦਿਲ ਸਬੰਧੀ ਕਈ ਸਮੱਸਿਆਵਾਂ ਦਾ ਵੀ ਪਤਾ ਚੱਲਿਆ ਹੈ।