17.92 F
New York, US
December 22, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਦਿਲਜੀਤ ਦੁਸਾਂਝ ਗਾ ਕੇ ਹੀ ਹਟਿਆ ‘ਪਟਿਆਲਾ ਪੈੱਗ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ; ‘ਪੰਜ ਤਾਰਾ’ ਨਾਲ ਕੀਤੀ ‘ਦਿਲ-ਲੁਮਿਨਾਟੀ’ ਦੀ ਸ਼ੁਰੂਆਤ

 ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਪ੍ਰਸ਼ਾਸਨ ਦੀ ਐਡਵਾਇਜ਼ਰੀ ਨਹੀਂ ਮੰਨੀ ਤੇ ਸ਼ਰਾਬ ਤੇ ਹਥਿਆਰ ’ਤੇ ਗਾਣਾ ਗਾਇਆ। ਦੁਸਾਂਝ ਨੇ ਪ੍ਰੋਗਰਾਮ ਦੀ ਸ਼ੁਰੂਆਤ ਹੀ ‘ਪੰਜ ਤਾਰਾ’ ਗਾਣਾ ਗਾ ਕੇ ਕੀਤੀ। ਉਨ੍ਹਾਂ ਨੇ ‘ਪਟਿਆਲਾ ਪੈਗ’ ਗਾਣਾ ਵੀ ਗਾਇਆ ਜਦਕਿ ਬਾਲ ਸੁਰੱਖਿਆ ਕਮਿਸ਼ਨ ਨੇ ਦਿਲਜੀਤ ਦੁਸਾਂਝ ਤੇ ਉਨ੍ਹਾਂ ਦੀ ਕੰਪਨੀ ਨੂੰ ਐਡਵਾਇਜ਼ਰੀ ਜਾਰੀ ਕੀਤੀ ਸੀ ਕਿ ਸ਼ੋਅ ’ਚ ‘ਪੰਜ ਤਾਰਾ’ ਤੇ ‘ਪਟਿਆਲਾ ਪੈੱਗ’ ਨਾ ਗਾਇਆ ਜਾਵੇ। ਦਿਲਜੀਤ ਦੁਸਾਂਝ ਨੇ ਐਡਵਾਇਜ਼ਰੀ ਨਹੀਂ ਮੰਨੀ। ਪ੍ਰਸ਼ਾਸਨ ਦੇ ਨਾਲ-ਨਾਲ ਬਾਲ ਕਮਿਸ਼ਨ ਦੀ ਵੀ ਇਸ ਸ਼ੋਅ ’ਤੇ ਨਜ਼ਰ ਸੀ। ਬਾਲ ਕਮਿਸ਼ਨ ਹੁਣ ਦਿਲਜੀਤ ਦੁਸਾਂਝ ਨੂੰ ਨੋਟਿਸ ਜਾਰੀ ਕਰਨ ਜਾ ਰਿਹਾ ਹੈ। ਕਮਿਸ਼ਨ ਨੇ ਇਹ ਵੀ ਕਿਹਾ ਸੀ ਕਿ ਕਿਸੇ ਵੀ ਬੱਚੇ ਨੂੰ ਸਟੇਜ ’ਤੇ ਨਾ ਬੁਲਾਇਆ ਜਾਵੇ। ਦਿਲਜੀਤ ਦੁਸਾਂਝ ਨੇ ਸਟੇਜ ’ਤੇ ਪੁੱਜਦੇ ਹੀ ਭੀੜ ਨੂੰ ‘ਪੰਜਾਬੀ’ ਕਹਿ ਕੇ ਸੰਬੋਧਨ ਕੀਤਾ। ਦਿਲਜੀਤ ਦੁਸਾਂਝ ਨੇ ਵਰਲਡ ਚੈੱਸ ਚੈਂਪੀਅਨ ਡੀ ਗੁਕੇਸ਼ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਰਲਡ ਚੈੱਸ ਚੈਂਪੀਅਨ ਦੇ ਰਾਹ ’ਚ ਕਈ ਮੁਸੀਬਤਾਂ ਆਈਆਂ ਤੇ ਉਨ੍ਹਾਂ ਨੂੰ ਵੀ ਕਈ ਮੁਸੀਬਤਾਂ ਦਾ ਸਾਹਮਣਾ ਹਰ ਰੋਜ਼ ਕਰਨਾ ਪੈਂਦਾ ਹੈ। ਇਸ ਨਾਲ-ਨਾਲ ‘ਪੁਸ਼ਪਾ’ ਫਿਲਮ ਦਾ ਡਾਇਲਾਗ ਬੋਲਿਆ, ‘ਝੁਕੇਗਾ ਨਹੀਂ ਸਾਲਾ’। ਉਨ੍ਹਾਂ ਨੇ ਕਿਹਾ ਕਿ ਜਦ ਸਾਲਾ ਨਹੀਂ ਝੁਕਿਆ ਤਾਂ ਜੀਜਾ ਕਿੱਥੇ ਝੁਕੇਗਾ। ਦਿਲਜੀਤ ਦੁਸਾਂਝ ਨੇ ਕਿਹਾ ਕਿ ਸਾਨੂੰ ਪਰੇਸ਼ਾਨ ਕਰਨ ਦੀ ਥਾਂ ਵੈਨਿਊ ਤੇ ਮੈਨੇਜਮੈਂਟ ਠੀਕ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਗਲੀ ਵਾਰ ਲੋਕ ਹਰ ਪਾਸੇ ਹੋਣ ਤੇ ਉਹ ਉਨ੍ਹਾਂ ਵਿਚਾਲੇ ਪਰਫਾਰਮੈਂਸ ਦੇਣ।

ਸੈਕਟਰ-34 ’ਚ ਦਿਲਜੀਤ ਦੁਸਾਂਝ ਦੇ ‘ਦਿਲ ਲੁਮਿਨਾਟੀ ਪ੍ਰੋਗਰਾਮ’ ’ਚ ਸੁਰੱਖਿਆ ਲਈ ਸ਼ਹਿਰ ਦੀ ਇਕ-ਤਿਹਾਈ ਪੁਲਿਸ ਫੋਰਸ ਲੱਗੀ ਹੋਈ ਸੀ। ਸ਼ਨਿਚਰਵਾਰ ਸ਼ਾਮ ਚਾਰ ਵਜੇ ਹੀ ਸੈਕਟਰ-33/34 ਡਿਵਾਈਡਿੰਗ ਰੋਡ ਤੇ ਸੈਕਟਰ-34 ਦੀ ਮਾਰਕੀਟ ’ਚ ਇੰਟਰਨਲ ਰੋਡ ਬੰਦ ਕਰ ਦਿੱਤਾ ਗਿਆ। ਇਸ ਲਈ ਟ੍ਰੈਫਿਕ ਐਡਵਾਈਜ਼ਰੀ ਸ਼ੁੱਕਰਵਾਰ ਨੂੰ ਹੀ ਜਾਰੀ ਕਰ ਦਿੱਤੀ ਗਈ ਸੀ। ਗਾਇਕ ਕਰਨ ਔਜਲਾ ਦੇ ਪ੍ਰੋਗਰਾਮ ’ਚ ਬਣੀ ਅਵਿਵਸਥਾ ਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਸੀ। ਉਸ ਸਮੇਂ ਪੁਲਿਸ ਦੀ ਕਾਫੀ ਕਿਰਕਿਰੀ ਹੋਈ ਸੀ। ਇਸ ਵਾਰ ਉਹ ਸਥਿਤੀ ਨਾ ਬਣੇ, ਇਸ ਲਈ ਪੁਲਿਸ ਵਿਭਾਗ ਵੱਲੋਂ ਛੇ ਡੀਐੱਸਪੀ ਤੇ 12 ਇੰਸਪੈਕਟਰਾਂ ਦੀ ਅਗਵਾਈ ’ਚ 2500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।

ਪ੍ਰੋਗਰਾਮ ’ਚ ਪੁੱਜਣ ਲਈ ਤਿੰਨ ਰਾਹਾਂ ਤੋਂ ਐਂਟਰੀ ਦਿੱਤੀ ਗਈ ਤੇ ਉਨ੍ਹਾਂ ਦੇ ਵਾਹਨ ਖੜ੍ਹੇ ਕਰਨ ਲਈ ਪੰਜ ਥਾਵਾਂ ’ਤੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ। ਲੋਕਾਂ ਨੂੰ ਪਾਰਕਿੰਗ ਤੱਕ ਪੁੱਜਣ ’ਚ ਪਰੇਸ਼ਾਨੀ ਨਾ ਆਵੇ, ਇਸ ਲਈ ਤਿੰਨ ਰਾਹਾਂ ’ਤੇ ਕਿਊਆਰ ਕੋਡ ਲਾਏ ਗਏ। ਉਨ੍ਹਾਂ ਨੂੰ ਸਕੈਨ ਕਰਨ ਨਾਲ ਪਾਰਕਿੰਗ ਦੀ ਲੋਕੇਸ਼ਨ ਮਿਲ ਰਹੀ ਸੀ। ਪਾਰਕਿੰਗ ਤੋਂ ਪ੍ਰੋਗਰਾਮ ਵਾਲੀ ਥਾਂ ਤੱਕ ਜਾਣ ਲਈ ਸ਼ਟਲ ਬੱਸ ਸਰਵਿਸ ਦੀ ਸਹੂਲਤ ਦਿੱਤੀ ਗਈ।

ਬਿਨਾਂ ਟਿਕਟ ਦੇ ਗੇਟ ਤੱਕ ਵੀ ਨਹੀਂ ਪੁੱਜ ਸਕਿਆ ਕੋਈ-ਪੁਲਿਸ ਨੇ ਜਾਂਚ ਏਨੀ ਸਖ਼ਤ ਕੀਤੀ ਸੀ ਕਿ ਬਿਨਾਂ ਟਿਕਟ ਕੋਈ ਵੀ ਵਿਅਕਤੀ ਪ੍ਰੋਗਰਾਮ ਵਾਲੀ ਥਾਂ ਦੇ ਗੇਟ ਤੱਕ ਵੀ ਨਹੀਂ ਪੁੱਜ ਸਕਿਆ। ਗੇਟ ਤੋਂ ਲਗਪਗ 200 ਮੀਟਰ ਪਹਿਲਾਂ ਹੀ ਪੁਲਿਸ ਟੀਮ ਤਾਇਨਾਤ ਕੀਤੀ ਗਈ ਸੀ। ਜਿਸ ਕੋਲ ਟਿਕਟ ਨਹੀਂ ਸੀ, ਉਨ੍ਹਾਂ ਨੂੰ ਉਥੋਂ ਵਾਪਸ ਭੇਜ ਦਿੱਤਾ ਜਾ ਰਿਹਾ ਸੀ।

Related posts

ਰਾਖੀ ਸਾਵੰਤ ਕਰਵਾ ਚੌਥ ‘ਤੇ ਬਣੀ ‘ਬੀਵੀ ਨੰਬਰ 1’, ਵੇਖੋ ਤਸਵੀਰਾਂ

On Punjab

ਸਿੱਧੂ ਮੂਸੇਵਾਲਾ ‘ਤੇ ਗੋਲ਼ੀਆਂ ਚਲਾਉਣ ਵਾਲੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਤੇ ਨਵਨਾਥ ਸੂਰਿਆਵੰਸ਼ੀ ਗੁਜਰਾਤ ਤੋਂ ਗ੍ਰਿਫ਼ਤਾਰ

On Punjab

ਪਾਕਿਸਤਾਨ ਨਾਲ ਦੋਸਤੀ ਚਾਹੁੰਦਾ ਭਾਰਤ, ਨਿਤਿਨ ਗਡਕਰੀ ਦਾ ਵੱਡਾ ਬਿਆਨ

On Punjab