PreetNama
ਫਿਲਮ-ਸੰਸਾਰ/Filmy

ਦਿਲਜੀਤ ਦੋਸਾਂਝ ਦੇ ਨਵੇਂ ਗੀਤ ‘ਚ ਸੋਸ਼ਲ ਮੈਸੇਜ, ਕਰਵਾਏ ਫੀਮੇਲ ਮਾਡਲ ਦੇ ਹੱਥ ਸੈਨੇਟਾਈਜ਼

ਚੰਡੀਗੜ੍ਹ: ਆਪਣੀ ਨਵੀ ਐਲਬਮ ‘GOAT’ ਦੇ ਨਾਲ ਸੁਪਰਸਟਾਰ ਦਿਲਜੀਤ ਦੋਸਾਂਝ ਟਰੇਂਡਿੰਗ ‘ਚ ਬਣੇ ਹੋਏ ਹਨ। ਦੱਸ ਦਈਏ ਕਿ ਦਿਲਜੀਤ ਦਾ ਸਟਾਇਲ, ਅੰਦਾਜ਼ ਅਤੇ ਐਲਬਮ ਦੇ ਸਾਰੇ ਗਾਣੇ ਉਸ ਦੇ ਫੈਨਜ਼ ਨੂੰ ਖੂਬ ਪਸੰਦ ਆ ਰਹੇ ਹਨ। ਦਿਲਜੀਤ ਨੇ ਇਸੇ ਐਲਬਮ ਦੇ ਸੌਂਗ ‘ਕਲੈਸ਼’ ਦਾ ਟੀਜ਼ਰ ਰਿਲੀਜ਼ ਕੀਤਾ। ਦੱਸ ਦਈਏ ਕਿ ਲੋਕਾਂ ਨੇ ਦਿਲਜੀਤ ਦੇ ਇਸ ਗਾਣੇ ਨੂੰ ਖੂਬ ਪਿਆਰ ਦਿੱਤਾ।

ਪਰ ਦਿਲਜੀਤ ਦੇ ਇਸ ਸੌਂਗ ਦਾ ਵੀਡੀਓ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਜਿਸ ‘ਚ ਉਹ ਇੱਕ ਖਾਸ ਸੁਨੇਹਾ ਦਿੰਦੇ ਨਜ਼ਰ ਆ ਰਹੇ ਹਨ। ਜਿਸ ਦੀ ਸੋਸ਼ਲ ਮੀਡੀਆ ‘ਚੇ ਖੂਬ ਚਰਚਾ ਹੋ ਰਹੀ ਹੈ। ਦੱਸ ਦਈਏ ਕਿ ਵੀਡੀਓ ‘ਚ ਦਿਲਜੀਤ ਦੋਸਾਂਝ ਨੇ ਕੋਰੋਨਾਵਾਇਰਸ ਕਰਕੇ ਆਪਣੀ ਫੀਮੇਲ ਮਾਡਲ ਨੂੰ ਹੱਥ ਸੈਨੇਟਾਈਜ਼ ਕਰਨ ਲਈ ਕਹਿ ਕੇ ਖਾਸ ਸੁਨੇਹਾ ਫੈਨਸ ਨੂੰ ਦਿੱਤਾ ਹੈ।
ਦਿਲਜੀਤ ਦੇ ‘ਕਲੈਸ਼’ ਗੀਤ ਨੂੰ ਗੀਤਕਾਰ ਤੇ ਗਾਇਕ ਰਾਜ ਰਣਜੋਧ ਨੇ ਲਿਖਿਆ ਹੈ। ਜੋ ਦਿਲਜੀਤ ਦੀ ਐਲਬਮ ਦੇ ਬਾਕੀ ਗੀਤਾਂ ਵਾਂਗ ਇੰਟਰਨੇਟ ‘ਤੇ ਟਰੇਂਡ ਕਰ ਰਿਹਾ ਹੈ।

Related posts

ਧਰਮਿੰਦਰ ਨੇ ਲਗਵਾਈ ਕੋਰੋਨਾ ਵੈਕਸੀਨ, ਵੀਡੀਓ ਸ਼ੇਅਰ ਕਰਕੇ ਕਹੀ ਇਹ ਗੱਲ

On Punjab

‘ਏਕ ਵਿਲੇਨ 2’ ਦੀ ਸਟਾਰਕਾਸਟ ਦਾ ਹੋਇਆ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

On Punjab

Khatron Ke Khiladi 12: ਸਟੰਟ ਦੌਰਾਨ ਪ੍ਰਤੀਕ ਸਹਿਜਪਾਲ ਨਾਲ ਵੱਡਾ ਹਾਦਸਾ, ਹੈਲੀਕਾਪਟਰ ‘ਚ ਲੱਗੀ ਅੱਗ, ਦੇਖਦੇ ਰਹਿ ਗਏ ਰੋਹਿਤ ਸ਼ੈੱਟੀ

On Punjab