Diljit Dosanjh UPCOMING SONG NANAK : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਆਪਣੀ ਮਿੱਠੀ ਆਵਾਜ਼ ਦੇ ਨਾਲ ਸਭ ਨੂੰ ਰੂਹਾਨ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਦਿਲਜੀਤ ਦੋਸਾਂਝ ਆਪਣਾ ਨਵਾਂ ਧਾਰਮਿਕ ਗੀਤ ‘ਨਾਨਕ ਆਦਿ ਜੁਗਾਦਿ ਜੀਓ’ ਜਲਦ ਹੀ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਨਾਨਕ ਆਦਿ ਜੁਗਾਦਿ ਜੀਓ’। ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਕੁਝ ਹੀ ਸਮੇਂ ਚ ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਉਨ੍ਹਾਂ ਨੇ ਆਪਣੇ ਆਂਓਂ ਵਾਲੇ ਪ੍ਰੋਜੈਕਟ ਬਾਰੇ ਹੋਰ ਕੋਈ ਖੁਲਾਸਾ ਤਾਂ ਨਹੀਂ ਕੀਤਾ ਹੈ ਪਰ ਨਾਲ ਹੀ ਉਨ੍ਹਾਂ ਨੇ ਗੀਤਕਾਰ ਹਰਮਨਜੀਤ, ਗੁਰਪ੍ਰੀਤ ਸਿੰਘ ਪਲਹੇਰੀ, ਕਾਰਜ ਗਿੱਲ, ਮਨਪ੍ਰੀਤ ਸਿੰਘ ਹੋਰਾਂ ਨੂੰ ਟੈਗ ਕੀਤਾ ਹੈ। ਇਸ ਤੋਂ ਇਲਾਵਾ ਤਸਵੀਰ ‘ਚ ਉਨ੍ਹਾਂ ਦੇ ਨਾਲ ਜੋ ਛੋਟੀ ਬੱਚੀ ਨਜ਼ਰ ਆ ਰਹੀ ਹੈ ਉਸ ਦਾ ਨਾਂਅ ਵੀ ਲਿਖਿਆ ਹੈ ਵਿਆਪਕ ਕੌਰ। ਇਹ ਛੋਟੀ ਬੱਚੀ ਦਿਲਜੀਤ ਦੋਸਾਂਝੇ ਦੇ ਨਾਲ ਪਹਿਲਾਂ ਵੀ ਧਾਰਮਿਕ ਗੀਤ ‘ਆਰ ਨਾਨਕ ਪਾਰ ਨਾਨਕ’ ‘ਚ ਨਜ਼ਰ ਆ ਚੁੱਕੀ ਹੈ।
ਇਸ ਤੋਂ ਲੱਗਦਾ ਹੈ ਕਿ ਉਹ ਧਾਰਮਿਕ ਗੀਤ ਲੈ ਕੇ ਰਹੇ ਹਨ, ਜਿਸਦਾ ਨਾਂਅ ਹੈ ‘ਨਾਨਕ ਆਦਿ ਜੁਗਾਦਿ ਜੀਓ’। ਇਸ ਧਾਰਮਿਕ ਗੀਤ ਦੇ ਬੋਲ ਨਾਮੀ ਗੀਤਕਾਰ ਹਰਮਨਜੀਤ ਦੀ ਕਲਮ ‘ਚੋਂ ਹੀ ਨਿਕਲੇ ਹਨ। ਜੀ ਹਾਂ ਦਿਲਦੀਤ ਦੋਸਾਂਝ, ਹਰਮਨਜੀਤ ਤੇ ਮਨਪ੍ਰੀਤ ਸਿੰਘ ਇਕੱਠੇ ‘ਆਰ ਨਾਨਕ ਪਾਰ ਨਾਨਕ’ ਧਾਰਮਿਕ ਗੀਤ ‘ਚ ਮਿਲਕੇ ਕੰਮ ਕਰ ਚੁੱਕੇ ਹਨ। ਇਸ ਧਾਰਮਿਕ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ, ਜਿਸਦੇ ਚੱਲਦੇ ਹੀ ਇਸ ਧਾਰਮਿਕ ਗੀਤ ਨੂੰ ਯੂ-ਟਿਊਬ ਉੱਤੇ 19 ਮਿਲੀਅਨ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ।

‘ ਆਰ ਨਾਨਕ ਪਾਰ ਨਾਨਕ’ ਪਿਛਲੇ ਸਾਲ ਨਵੰਬਰ ਮਹੀਨੇ ‘ਚ ਹੀ ਦਰਸ਼ਕਾਂ ਦੇ ਸਨਮੁਖ ਹੋਇਆ ਸੀ। ਜਿਸ ਤੋਂ ਤਾਂ ਲੱਗਦਾ ਹੈ ਨਵਾਂ ਧਾਰਮਿਕ ਗੀਤ ਵੀ ਇਸੇ ਮਹੀਨੇ ਹੀ ਦਰਸ਼ਕਾਂ ਦੇ ਝੋਲੀ ਪੈ ਜਾਵੇਗਾ। ਇਸ ਗੱਲ ਦਾ ਖੁਲਾਸਾ ਦਿਲਜੀਤ ਦੋਸਾਂਝ ਆਉਣ ਵਾਲੇ ਸਮੇਂ ‘ਚ ਹੀ ਕਰਨਗੇ।