16.54 F
New York, US
December 22, 2024
PreetNama
ਫਿਲਮ-ਸੰਸਾਰ/Filmy

ਦਿਲਜੀਤ ਨੂੰ ‘ਅਰਜੁਨ ਪਟਿਆਲਾ’ ਦਾ ਝਟਕਾ, ਫਿਲਮ ਮੁੱਧੇ-ਮੂੰਹ ਡਿੱਗੀ

ਚੰਡੀਗੜ੍ਹ: ਕ੍ਰਿਤੀ ਸੇਨਨ ਤੇ ਦਿਲਜੀਤ ਦੀ ਫ਼ਿਲਮ ‘ਅਰਜੁਨ ਪਟਿਆਲਾ’ ਦੂਜੇ ਦਿਨ ਵੀ ਸਿਨੇਮਾ ਘਰਾਂ ਵਿੱਚ ਕੁਝ ਖ਼ਾਸ ਜਾਦੂ ਨਹੀਂ ਦਿਖਾ ਸਕੀ। ਸ਼ਨੀਵਾਰ ਨੂੰ ਫ਼ਿਲਮ ਨੇ ਸਿਰਫ਼ 1.50 ਕਰੋੜ ਦੀ ਕਮਾਈ ਕੀਤੀ। ਇਸ ਤੋਂ ਪਹਿਲਾਂ ਓਪਨਿੰਗ ਡੇਅ ‘ਤੇ ਇਸ ਨੇ 1.25 ਕਰੋੜ ਦੀ ਹੀ ਕਮਾਈ ਕੀਤੀ ਸੀ।

ਦੋ ਦਿਨਾਂ ਅੰਦਰ ਇਸ ਨੇ ਕੁੱਲ 2.75 ਕਰੋੜ ਦੀ ਹੀ ਕੁਲੈਕਸ਼ਨ ਕੀਤੀ। ਇਸ ਫਿਲਮ ਦੇ ਨਾਲ ਹੀ ਕੰਗਨਾ-ਰਾਜਕੁਮਾਰ ਦੀ ਸਸਪੈਂਸ ਥ੍ਰਿਲਰ ‘ਜਜਮੈਂਟਲ ਹੈ ਕਿਆ’ ਵੀ ਰਿਲੀਜ਼ ਹੋਈ ਸੀ। ਕੰਗਨਾ ਰਣੌਤ ਤੇ ਰਾਜਕੁਮਾਰ ਰਾਓ ਦੀ ਫ਼ਿਲਮ ਵੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਪਹਿਲੇ ਦਿਨ ਇਸ ਫ਼ਿਲਮ ਨੇ 4.50 ਕਰੋੜ ਦੀ ਕਮਾਈ ਕੀਤੀ।

ਪਹਿਲੇ ਦਿਨ ਫ਼ਿਲਮ ਨੇ ਕੋਈ ਚੰਗੀ ਕਮਾਈ ਨਹੀਂ ਕੀਤੀ ਸੀ, ਪਰ ਸ਼ਨੀਵਾਰ ਨੂੰ ਇਸ ਨੇ ਚੰਗੀ ਕੁਲੈਕਸ਼ਨ ਕੀਤੀ ਸੀ। ਬਾਕਸ-ਆਫ਼ਿਸ ਇੰਡੀਆ ਮੁਤਾਬਕ ਦੂਜੇ ਦਿਨ ਫ਼ਿਲਮ ਨੇ 7 ਕਰੋੜ ਦੀ ਕਮਾਈ ਕੀਤੀ। ਫ਼ਿਲਮ ਨੇ ਦੋ ਦਿਨਾਂ ਅੰਦਰ ਕੁੱਲ 11.50 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ।

Related posts

ਆਪਣੇ ਪਸੰਦੀਦਾ ‘ਸਮੋਸਾ’ ਨੂੰ ਤਰਸ ਰਿਹਾ Hrithik Roshan, ਸ਼ੇਅਰ ਕੀਤੀ ਪੋਸਟ

On Punjab

On Punjab

ਨੈਪੋਟੀਜ਼ਮ ਦੇ ਮੁੱਦੇ ‘ਤੇ ਭੜਕੇ ਸਲਮਾਨ ਖਾਨ, ਲਾਈ ਰਾਹੁਲ ਦੀ ਕਲਾਸ

On Punjab