ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਜੈਜ਼ੀ ਬੀ ਤੇ ਡਾ.ਜ਼ਿਊਸ ਇਕੱਠੇ ਨਜ਼ਰ ਆਏ। ਵੈਸੇ ਤਾਂ ਐਵਾਰਡ ਫ਼ੰਕਸ਼ਨ ‘ਤੇ ਅਕਸਰ ਸਿਤਾਰਿਆਂ ਦਾ ਇਕੱਠ ਵੇਖਣ ਨੂੰ ਮਿਲਦਾ ਹੈ, ਜਿਥੇ ਵੱਡੇ-ਵੱਡੇ ਸਿਤਾਰੇ ਇਕੱਠੇ ਬੈਠੇ ਦਿਖਾਈ ਦਿੰਦੇ ਹਨ।
ਇਹ ਚਾਰੇ ਸਿਤਾਰੇ ਬਿਨ੍ਹਾਂ ਕਿਸੇ ਐਵਾਰਡ ਫ਼ੰਕਸ਼ਨ ਦੇ ਇਕੱਠੇ ਦਿਖਾਈ ਦਿੱਤੇ ਗਏ। ਗਿੱਪੀ ਗਰੇਵਾਲ ਨੇ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਜੈਜ਼ੀ ਬੀ ਤੇ ਡਾ. ਜਿਊਜ਼ ਇਕੱਠੇ ਦਿਖਾਈ ਦੇ ਰਹੇ ਹਨ।
ਅਕਸਰ ਗਿੱਪੀ ਨੂੰ ਦਿਲਜੀਤ ਨਾਲ ਅਤੇ ਜੈਜ਼ੀ ਨੂੰ ਜਿਊਜ਼ ਨਾਲ ਦੇਖਿਆ ਗਿਆ ਹੈ, ਪਰ ਇਨ੍ਹਾਂ ਚਾਰਾਂ ਨੂੰ ਇਕੱਠੇ ਪਹਿਲੀ ਵਾਰ ਦੇਖਿਆ ਗਿਆ ਹੈ। ਗਿੱਪੀ ਨੇ ਇਸ ਤਸਵੀਰ ਨੂੰ ਸ਼ੇਅਰ ਕਰ ਇਕ ਖੂਬਸੂਰਤ ਕੈਪਸ਼ਨ ਲਿਖਿਆ ਹੈ। “ਜ਼ਿੰਦਗੀ ਛੋਟੀ ਹੈ, ਇਸ ਨੂੰ ਜੀਓ, ਪਿਆਰ ਬਹੁਤ ਘੱਟ ਹੈ, ਇਸ ਨੂੰ ਹਾਸਿਲ ਕਰੋ, ਗੁੱਸਾ ਬੁਰਾ ਹੈ, ਇਸ ਦਾ ਤਿਆਗ ਕਰੋ, ਡਰ ਭਿਆਨਕ ਹੈ, ਇਸ ਦਾ ਸਾਹਮਣਾ ਕਰੋ, ਯਾਦਾਂ ਮਿੱਠੀਆਂ ਹੁੰਦੀਆਂ ਹਨ, ਇਸ ਦਾ ਪਾਲਣ ਕਰੋ।”
ਲੌਕਡਾਊਨ ਦੌਰਾਨ ਸੋਸ਼ਲ ਮੀਡੀਆ ‘ਤੇ ਗਿੱਪੀ ਗਰੇਵਾਲ ਕਾਫੀ ਐਕਟਿਵ ਨਜ਼ਰ ਆਏ। ਆਪਣੇ ਬੱਚਿਆਂ ਦੀਆਂ ਵੀਡੀਓਜ਼ ਤੋਂ ਲੈ ਕੇ ਪੁਰਾਣੀਆਂ ਯਾਦਾਂ ਤੱਕ ਗਿੱਪੀ ਨੇ ਹਰ ਪਲ ਸਾਂਝੇ ਕੀਤੇ ਹਨ।