ਹਾਕੀ ਦੇ ਲੇਜੈਂਡ ਮੇਜਰ ਧਿਆਨਚੰਦ ਦੀ ਬਾਇਓਪਿਕ ਬਣੇਗੀ। ਇਸ ਫ਼ਿਲਮ ਨੂੰ ਰੌਨੀ ਸਕ੍ਰੂਵਾਲਾ ਪ੍ਰੋਡਿਊਸ ਕਰਨਗੇ ਤੇ ਡਾਇਰੈਕਟ ਅਭਿਸ਼ੇਕ ਚੌਬੇ ਕਰਨਗੇ। ਇਹ ਫ਼ਿਲਮ 2022 ‘ਚ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ। ਪ੍ਰੇਮਨਾਥ ਰਾਜਾਗੋਪਾਲਨ ਦੇ ਕੋ-ਪ੍ਰੋਡਿਊਸਰ ਦੀ ਮੌਜੂਦਗੀ ਨਾਲ ਇਸ ਵਾਰ ਹਾਕੀ ਦੇ ਮਹਾਨ ਕਪਤਾਨ ਧਿਆਨਚੰਦ ਦੀ ਕਹਾਣੀ ਨੂੰ ਵੱਡੇ ਪਰਦੇ ‘ਤੇ ਲਿਆਉਣ ਲਈ ਰੌਨੀ ਸਕ੍ਰਿਓਵਾਲਾ ਅਤੇ ਅਭਿਸ਼ੇਕ ਚੌਬੇ ਇਕ ਵਾਰ ਫਿਰ ਮਿਲ ਕੇ ਕੰਮ ਕਰ ਰਹੇ ਹਨ।
ਸੁਪ੍ਰਤੀਕ ਸੇਨ ਅਤੇ ਅਭਿਸ਼ੇਕ ਨੇ ਇਕ ਸਾਲ ਤੋਂ ਇਸ ਫ਼ਿਲਮ ਦੀ ਕਹਾਣੀ ਲਿਖ ਰਹੇ ਹਨ। ਇਸ ਫਿਲਮ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਫਿਲਮ ਦੀ ਕਾਸਟਿੰਗ ਅਜੇ ਵੀ ਜਾਰੀ ਹੈ ਅਤੇ ਇਕ ਵੱਡੇ ਅਦਾਕਾਰ ਤੋਂ ਫਿਲਮ ਦੇ ਲੀਡ ਦੀ ਭੂਮਿਕਾ ਨਿਭਾਉਣ ਦੀ ਉਮੀਦ ਹੈ। ਇਸ ਫਿਲਮ ਦੇ ਮੇਕਰ ਰੌਨੀ ਸਕ੍ਰਿਓਵਾਲਾ ਇਸ ਤੋਂ ਪਹਿਲਾ ਰੰਗ ਦੇ ਬਸੰਤੀ , ਸਵਾਦੇਸ , a wednesday , ਉਰੀ , ਸੋਨਚਿੜੀਆ ਤੇ ਬਰਫੀ ਵਰਗੀ ਫ਼ਿਲਮ ਨੂੰ ਪ੍ਰੋਡਿਊਸ ਕਰ ਚੁਕੇ ਹਨ। ਜੇਕਰ ਡਾਇਰੈਕਟਰ ਅਭਿਸ਼ੇਕ ਚੌਬੇ ਦੀ ਗੱਲ ਕਰੀਏ ਤਾਂ ਅਭਿਸ਼ੇਕ ਉਡਤਾ ਪੰਜਾਬ , ਇਸ਼ਕੀਆ , ਤੇ ਸੋਨਚਿੜੀਆਂ ਨੂੰ ਡਾਇਰੈਕਟ ਕਰ ਚੁੱਕੇ ਹਨ।
ਇਸ ਫਿਲਮ ਬਾਰੇ ਗੱਲ ਕਰਦੇ ਹੋਏ ਅਭਿਸ਼ੇਕ ਚੌਬੇ ਨੇ ਕਿਹਾ ਕਿ ਧਿਆਨਚੰਦ ਖੇਡ ਇਤਿਹਾਸ ਵਿਚ ਸਭ ਤੋਂ ਮਹਾਨ ਹਾਕੀ ਖਿਡਾਰੀ ਹੈ ਅਤੇ ਉਨ੍ਹਾਂ ਦੀ ਬਾਇਓਪਿਕ ਨੂੰ ਡਾਇਰੈਕਟ ਕਰਨਾ ਮਾਣ ਵਾਲੀ ਗੱਲ ਹੈ। ਸਾਡੇ ਕੋਲ ਬਹੁਤ ਸਾਰਾ ਰਿਸਰਚ ਮੈਟੀਰੀਅਲ ਹੈ। ਉਨ੍ਹਾਂ ਦੀ ਜ਼ਿੰਦਗੀ ਦੀ ਹਰ ਉਪਲਬਧੀ ਆਪਣੇ ਆਪ ਵਿਚ ਇਕ ਵੱਖਰੀ ਕਹਾਣੀ ਹੈ। ਮੈਂ ਫਿਲਮ ਲਈ ਇੱਕ ਸ਼ਾਨਦਾਰ ਕ੍ਰਿਏਟਿਵ ਟੀਮ ਦੇ ਨਾਲ ਕੰਮ ਕਰਨ ਦਾ ਮੌਕਾ ਲਈ ਖੁਦ ਲਈ ਵੱਡੀ ਗੱਲ ਸਮਝਦਾ ਹਾਂ।