ਨਵੀਂ ਦਿੱਲੀ: ਨਵੀਂ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਜਿਸ ਵਿੱਚ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ‘ਆਪ’ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੀ ਭਾਸ਼ਾਈ ਵਿਭਿੰਨਤਾ ਦਾ ਪ੍ਰਦਰਸ਼ਨ ਕਰਦਿਆਂ ਪੰਜਾਬੀ, ਉਰਦੂ, ਹਿੰਦੀ, ਸੰਸਕ੍ਰਿਤ ਸਮੇਤ ਕੁੱਲ ਛੇ ਭਾਸ਼ਾਵਾਂ ਵਿੱਚ ਸਹੁੰ ਚੁੱਕੀ।
ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੂੰ ਅੱਠਵੀਂ ਵਿਧਾਨ ਸਭਾ ਦੇ ਪ੍ਰੋ-ਟੇਮ ਸਪੀਕਰ ਵਜੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਰਾਜ ਨਿਵਾਸ ਵਿਖੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਸਹੁੰ ਚੁਕਾਈ।
ਭਾਜਪਾ ਦੇ ਤਰਵਿੰਦਰ ਮਰਵਾਹ ਨੇ ਸਹੁੰ ਚੁੱਕਣ ਤੋਂ ਬਾਅਦ ਧਾਰਮਿਕ ਨਾਅਰਾ ਲਾਇਆ, ਜਿਸ ’ਤੇ ਸਪੀਕਰ ਨੇ ਇਤਰਾਜ਼ ਕੀਤਾ। ਅਮਾਨਤੁੱਲਾ ਖਾਨ (ਉਰਦੂ), ਚੰਦਨ ਚੌਧਰੀ (ਮੈਥਿਲੀ), ਅਜੈ ਦੱਤ (ਅੰਗਰੇਜ਼ੀ), ਅਤੇ ਗਜੇਂਦਰ ਯਾਦਵ (ਸੰਸਕ੍ਰਿਤ) ਨੇ ਵੀ ਸਹੁੰ ਚੁੱਕੀ, ਸਪੀਕਰ ਨੇ ਲਗਾਤਾਰ ਮੈਂਬਰਾਂ ਨੂੰ ਅਧਿਕਾਰਤ ਸਹੁੰ ਫਾਰਮੈਟ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ।