PreetNama
ਫਿਲਮ-ਸੰਸਾਰ/Filmy

‘ਦਿੱਲੀ ਚਲੋ ਅੰਦੋਲਨ’ ‘ਚ ਪੰਜਾਬੀ ਕਲਾਕਾਰਾਂ ਦਾ ਵੀ ਸਾਥ

ਚੰਡੀਗੜ੍ਹ: ਪੰਜਾਬੀ ਕਲਾਕਾਰ ਵੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨਾਲ ‘ਦਿੱਲੀ ਚਲੋ ਅੰਦੋਲਨ’ ‘ਚ ਸ਼ਾਮਲ ਹੋਏ ਹਨ। ਕਿਸਾਨਾਂ ਦੇ ਜਥਿਆਂ ਨਾਲ ਕਈ ਪੰਜਾਬੀ ਕਲਾਕਾਰਾਂ ਨੇ ਦਿੱਲੀ ਵੱਲ ਨੂੰ ਰੁਖ ਕੀਤਾ। ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਜਿਥੇ ਇਸ ਧਰਨੇ ‘ਚ ਸ਼ਮਲ ਨੇ ਓਥੇ ਹੀ ਗਾਇਕ ਅਨਮੋਲ ਗਗਨ ਮਾਨ ਵੀ ਟਰੈਕਟਰ ਤੇ ਸਵਾਰ ਹੋ ਕੇ ਕਿਸਾਨਾਂ ਨਾਲ ਦਿੱਲੀ ਵੱਲ ਨੂੰ ਕੂਚ ਕਰ ਰਹੀ ਹੈ। ਕਿਸਾਨਾਂ ਦੇ ਅੰਦੋਲਨ ਨੂੰ ਜਿਥੇ ਆਮ ਲੋਕਾ ਦਾ ਸਾਥ ਮਿਲਿਆ ਹੈ, ਉੱਥੇ ਹੀ ਪੰਜਾਬੀ ਗਾਇਕ ਵੀ ਇਨ੍ਹਾਂ ਦੇ ਨਾਲ ਹਰ ਰੋਸ ਪ੍ਰਦਰਸ਼ਨ ‘ਚ ਸ਼ਾਮਲ ਹੋਏ ਹਨ।

ਹਰਫ਼ ਚੀਮਾ, ਕੰਵਰ ਗਰੇਵਾਲ ਤੇ ਅਨਮੋਲ ਗਗਨ ਮਾਨ ਤੋਂ ਇਲਾਵਾ ਅਦਾਕਾਰ ਦਰਸ਼ਨ ਔਲਖ ਤੇ ਅਦਾਕਾਰਾ ਸੋਨੀਆ ਮਾਨ ਵੀ ਇਸ ਅੰਦੋਲਨ ‘ਚ ਮਜੂਦ ਹਨ। ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਤੋਂ ਹੀ ਪੰਜਾਬੀ ਕਲਾਕਾਰਾਂ ਨੇ ਪੰਜਾਬ ਦੇ ਵੱਖ-ਵੱਖ ਸੂਬਿਆਂ ‘ਚ ਕਿਸਾਨਾਂ ਲਈ ਆਵਾਜ਼ ਚੁੱਕੀ ਹੈ। ਕਿਸਾਨਾਂ ਦੀ ਹਰ ਮੁਹਿੰਮ ਨੂੰ ਪੰਜਾਬੀ ਕਲਾਕਾਰਾਂ ਦਾ ਸਾਥ ਮਿਲਿਆ ਹੈ। ਜੋ ਸਿਤਾਰੇ ‘ਦਿੱਲੀ ਚੱਲੋ ਅੰਦੋਲਨ’ ‘ਚ ਸ਼ਾਮਲ ਨਹੀਂ ਹੋ ਪਾਏ। ਉਹ ਸੋਸ਼ਲ ਮੀਡੀਆ ਰਾਹੀਂ ਇਸ ਮੁਹਿੰਮ ਵਿੱਚ ਸ਼ਾਮਲ ਹੋ ਰਹੇ ਹਨ। ਜੈਜ਼ੀ ਬੀ, ਦਿਲਜੀਤ ਦੋਸਾਂਝ , ਗਿੱਪੀ ਗਰੇਵਾਲ, ਅਮਰਿੰਦਰ ਗਿੱਲ, ਐਮੀ ਵਿਰਕ ਤੇ ਹੋਰ ਕਲਾਕਾਰਾਂ ਨੇ ਪੋਸਟਾਂ ਸ਼ੇਅਰ ਕਰ ਕਿਸਾਨਾਂ ਦਾ ਹੌਂਸਲਾ ਵਧਾਇਆ ਹੈ।

Related posts

ਇਸ ਪੰਜਾਬੀ ਕਲਾਕਾਰ ਦੇ ਘਰ ਦੌੜੀ ਸੋਗ ਦੀ ਲਹਿਰ, ਮਾਤਾ ਦਾ ਹੋਇਆ ਦੇਹਾਂਤ

On Punjab

Amitabh Bachchan Birthday : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤਾਭ ਬੱਚਨ ਨੂੰ ਸਿਹਤਮੰਦ ਜੀਵਨ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ

On Punjab

ਅੱਜ ਬਰਸੀ ’ਤੇ ਵਿਸ਼ੇਸ਼ : ਹਮੇਸ਼ਾ ਰਹੇਗਾ ਦਿਲਾਂ ਅੰਦਰ ਸਰਦੂਲ ਸਿਕੰਦਰ

On Punjab