24.24 F
New York, US
December 22, 2024
PreetNama
ਫਿਲਮ-ਸੰਸਾਰ/Filmy

ਦਿੱਲੀ ਚੋਣਾਂ 2020: ‘ਆਪ’ ਲਈ ਚੁਣੌਤੀਪੂਰਨ ਬਣੀਆਂ ਇਹ 5 ਸੀਟਾਂ…

Congress RJD Alliance Announces: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਾਲੇ ਲੜਾਈ ਆਪਣੇ ਸਿਖਰ ਤੇ ਹੈ। ਇਸ ਦੌਰਾਨ ਤਿੰਨਾਂ ਪਾਰਟੀਆਂ ਦੇ ਨੇਤਾਵਾਂ ਵਿੱਚ ਪਾਰਟੀਆਂ ਨੂੰ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਹੈ। ਸ਼ਨੀਵਾਰ ਤੱਕ ‘ਆਪ’ ਵੱਲੋਂ ਸਾਰੀਆਂ 70 ਵਿਧਾਨ ਸਭਾ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ 57 ਸੀਟਾਂ ਅਤੇ ਕਾਂਗਰਸ ਨੇ 54 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਹਨਾਂ ਸਾਰੀਆਂ ਸੀਟਾਂ ਵਿਚੋਂ 5 ਸੀਟਾਂ ਅਜਿਹੀਆਂ ਹਨ, ਜੋ ਆਮ ਆਦਮੀ ਪਾਰਟੀ ਲਈ ਹੁਣ ਨੱਕ ਦੀ ਲੜਾਈ ਬਣ ਗਈਆਂ ਹਨ।

ਤੁਹਾਨੂੰ ਦੱਸ ਦਈਏ ਕਿ ਇਹ 5 ਪ੍ਰਸਿੱਧ ਸੀਟਾਂ ਹਨ ਜਿਨ੍ਹਾਂ ‘ਤੇ ਤਿੰਨੋਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦੇ ਸਭ ਤੋਂ ਪ੍ਰਸਿੱਧ ਨਾਮ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਹ ਸੀਟਾਂ ਵਿੱਚ ਤਿਮਰਪੁਰ, ਸ਼ਕੁਰਬਾਸਤੀ, ਮਾਲਵੀਆ ਨਗਰ, ਗ੍ਰੇਟਰ ਕੈਲਾਸ਼ ਅਤੇ ਪਟਪਰਗੰਜ ਸ਼ਾਮਿਲ ਹਨ। ਆਮ ਆਦਮੀ ਪਾਰਟੀ ਵਿਚੋਂ ਤਿਮਰਪੁਰ ਤੋਂ ਦਿਲੀਪ ਪਾਂਡੇ, ਸ਼ਕੁਰਬਾਸਤੀ ਤੋਂ ਸਤੇਂਦਰ ਜੈਨ, ਮਾਲਵੀਆ ਨਗਰ ਤੋਂ ਸੋਮਨਾਥ ਭਾਰਤੀ, ਗ੍ਰੇਟਰ ਕੈਲਾਸ਼ ਤੋਂ ਸੌਰਭ ਭਾਰਦਵਾਜ ਅਤੇ ਪਟਪਰਗੰਜ ਤੋਂ ਮਨੀਸ਼ ਸਿਸੋਦੀਆ ਚੋਣ ਮੈਦਾਨ ਵਿਚ ਹਨ।

ਇਨ੍ਹਾਂ ਪੰਜ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਮਸ਼ਹੂਰ ਚਿਹਰੇ ਮੈਦਾਨ’ ਚ ਹਨ, ਜਦਕਿ ਕਾਂਗਰਸ ਅਤੇ ਬੀਜੇਪੀ ਵੀ ਚੋਣ ਲੜਨ ਦੀ ਪੂਰੀ ਤਿਆਰੀ ਵਿੱਚ ਹਨ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇੰਨਾ ਹਲਕਿਆਂ ਤੋਂ ਕੌਣ ਜਿੱਤ ਪ੍ਰਾਪਤ ਕਰੇਗਾ। ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ 8 ਫਰਵਰੀ ਨੂੰ ਪਾਈਆਂ ਜਾਣਗੀਆਂ ਅਤੇ ਨਤੀਜੇ ਦਾ ਐਲਾਨ 11 ਫਰਵਰੀ ਨੂੰ ਕੀਤਾ ਜਾਵੇਗਾ।

Related posts

On Punjab

‘ਬ੍ਰਹਮਾਸਤਰ’ ਦੀ ਰਿਲੀਜ਼ ਤੋਂ ਪਹਿਲਾਂ ਇਹ 18 ਵੈੱਬਸਾਈਟਾਂ ਦਿੱਲੀ ਹਾਈ ਕੋਰਟ ਨੇ ਕਰਵਾਈਆਂ ਬੰਦ, ਫਿਲਮ ਲੀਕ ਹੋਣ ਦੇ ਡਰੋਂ ਮੇਕਰਸ ਪਹੁੰਚੇ ਕੋਰਟ

On Punjab

ਫ਼ੋਰਬਸ ਨੇ ਐਲਾਨੀ ਸੂਚੀ, ਸਭ ਤੋਂ ਮਹਿੰਗੇ ਅਦਾਕਾਰ ਬਣੇ ਅਕਸ਼ੇ ਕੁਮਾਰ

On Punjab