Delhi Assembly Elections: ਦਿੱਲੀ ਵਿਧਾਨ ਸਭਾ ਲਈ ਵੋਟਾਂ ਪਾਉਣ ਦਾ ਕੰਮ ਜਾਰੀ ਹੈ । ਇਨ੍ਹਾਂ ਚੋਣਾਂ ਵਿੱਚ ਕੁੱਲ 70 ਸੀਟਾਂ ਲਈ 672 ਉਮੀਦਵਾਰ ਮੈਦਾਨ ਵਿੱਚ ਹਨ । ਦਿੱਲੀ ਵਿੱਚ ਤਕਰੀਬਨ 1.47 ਕਰੋੜ ਵੋਟਰ ਹਨ, ਜਿਨ੍ਹਾਂ ਵਿਚੋਂ ਲਗਭਗ 66 ਲੱਖ ਮਹਿਲਾਵਾਂ ਹਨ । ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਅੱਜ ਸਵੇਰੇ ਵੋਟ ਪਾਉਣ ਦੇ ਆਪੋ-ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕੀਤੀ ਗਈ ।
ਸੋਨੀਆ ਕਈ ਸਾਲਾਂ ਬਾਅਦ ਬਿਨਾਂ ਸ਼ੀਲਾ ਦੀਕਸ਼ਤ ਦੇ ਵੋਟ ਪਾਉਣ ਪਹੁੰਚੀ । ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਸਮੇਂ ਵੀ ਦੋਵੇਂ ਇਕੱਠੇ ਵੋਟ ਪਾਉਣ ਪਹੁੰਚੀਆਂ ਸਨ । ਇਸ ਵਾਰ ਸੋਨੀਆ ਗਾਂਧੀ ਆਪਣੀ ਬੇਟੀ ਪ੍ਰਿਯੰਕਾ ਗਾਂਧੀ ਨਾਲ ਵੋਟ ਪਾਉਣ ਪਹੁੰਚੀ ਸੀ।
ਇਨ੍ਹਾਂ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਗਾਂਧੀ ਪਰਿਵਾਰ ਤੇ ਡਾ. ਮਨਮੋਹਨ ਸਿੰਘ ਨੇ ਵੀ ਵੋਟ ਪਾਈ । ਸੋਨੀਆ ਗਾਂਧੀ ਨੇ ਨਿਰਮਾਣ ਭਵਨ ਬੂਥ ਵਿੱਚ ਆਪਣੀ ਵੋਟ ਪਾਈ ਤੇ ਉੱਥੇ ਹੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਲੋਧੀ ਸਟੇਟ ਵਿੱਚ ਵੋਟ ਪਾਈ । ਇਨ੍ਹਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਨੇ ਵੀ ਨਿਰਮਾਣ ਭਵਨ ਵਿੱਚ ਵੋਟਾਂ ਪਾਈਆਂ ।