ਨਵੀਂ ਦਿੱਲੀ: ਰਾਜਧਾਨੀ ‘ਚ ਵੀਰਵਾਰ ਅੱਧੀ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ‘ਤੇ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਟਵੀਟ ਕੀਤਾ। ਸਹਿਵਾਗ ਨੇ ਟਵੀਟ ਕੀਤਾ, “ਸਭ ਕੁਝ ਸਭ ਹਿੱਲ ਗਿਆ ਭਾਈ।” ਇਸ ਤੋਂ ਬਾਅਦ ਇਸ ਟਵੀਟ ‘ਤੇ ਫੌਲੋਅਰਜ਼ ਦੀਆਂ ਟਿਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕੁਝ ਲੋਕਾਂ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਠੀਕ ਤਾਂ ਹੈ? ਤਾਂ ਕੁਢ ਨੇ ਇਸ ਲਈ ਉਸ ਦਾ ਮਜ਼ਾਕ ਵੀ ਉਡਾਇਆ।
ਇੱਕ ਯੂਜ਼ਰ ਨੇ ਸਹਿਵਾਗ ਦੇ ਟਵੀਟ ‘ਤੇ ਟਿੱਪਣੀ ਕੀਤੀ, “ਹਾਂ, ਸੱਚਮੁੱਚ ਇੱਕ ਪਲ ਲੱਗਿਆ ਕਿ ਸਾਲ 2020 ਖ਼ਤਮ ਹੁੰਦੇ-ਹੁੰਦੇ ਸਾਨੂੰ ਵੀ ਆਪਣੇ ਨਾਲ ਲੈ ਜਾਏਗਾ।” ਉਧਰ ਦੂਜੇ ਉਪਭੋਗਤਾ ਨੇ ਕਿਹਾ, “ਦਰਵਾਜ਼ੇ, ਖਿੜਕੀਆਂ ਸਭ ਹਿੱਲ ਗਏ।”
ਕੁਝ ਯੂਜ਼ਰਸ ਨੇ ਇਸ ਸਾਰੇ ਮਾਮਲੇ ਨੂੰ ਰਾਜਨੀਤੀ ਨਾਲ ਜੋੜਿਆ। ਇੱਕ ਨੇ ਲਿਖਿਆ, “ਸਰਕਾਰ ਹਿੱਲੀ ਕੀ?” ਤਾਂ ਇੱਕ ਹੋਰ ਨੇ ਕਿਹਾ ਕਿ “ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਇਸ ਸਮੇਂ ਸੰਸਦ ਵਿੱਚ ਨਹੀਂ ਹਨ?”
ਦੱਸ ਦਈਏ ਕਿ ਵੀਰਵਾਰ ਨੂੰ ਆਏ ਭੂਚਾਲ ਦੇ ਰਿਕਟਰ ਪੈਮਾਨੇ ਮੁਤਾਕਬ ਤੀਬਰਤਾ 4.2 ਮਾਪੀ ਗਈ। ਭੂਚਾਲ ਦਾ ਕੇਂਦਰ ਰਾਜਸਥਾਨ ਦੇ ਅਲਵਰ ਨੇੜੇ ਜ਼ਮੀਨ ਤੋਂ ਲਗਪਗ ਪੰਜ ਕਿਲੋਮੀਟਰ ਦੀ ਡੂੰਘਾਈ ‘ਤੇ ਮਾਪਿਆ ਗਿਆ।
ਭੂਚਾਲ ਦੇ ਝਟਕੇ ਇੰਨੇ ਤੇਜ਼ ਮਹਿਸੂਸ ਹੋਏ ਕਿ ਲੋਕ ਘਰਾਂ ਤੋਂ ਬਾਹਰ ਆ ਗਏ। ਇਸ ਦੇ ਨਾਲ ਹੀ ਕਿਤੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ।