ਨਵੀਂ ਦਿੱਲੀ: ਇੱਥੋਂ ਦੇ ਸਬ-ਇੰਸਪੈਕਟਰ ਰਾਜਕੁਮਾਰ ਨੂੰ ਸ਼ਰਾਬ ਮਾਫੀਆ ਨੇ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਘਟਨਾ ਐਤਵਾਰ ਰਾਤ ਨੂੰ ਰਾਜਧਾਨੀ ਦੇ ਵਿਵੇਕ ਵਿਹਾਰ ਇਲਾਕੇ ਵਿੱਚ ਹੋਈ। ਪੀੜਤ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਰਾਜਕੁਮਾਰ ਨੇ ਆਪਣੇ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਵੇਚਣ ਦੀ ਵੀਡੀਓ ਬਣਾ ਰਹੇ ਸਨ। ਇਸੇ ਦੌਰਾਨ ਮਾਫੀਆ ਭੂਰੀ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ।
ਪਰਿਵਾਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸਬ ਇੰਸਪੈਕਟਰ ਰਾਜਕੁਮਾਰ ਦੇ ਕਤਲ ਦੇ ਇਲਜ਼ਾਮ ਹੇਠ ਭੂਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਸੀਪੀ (ਸ਼ਹਾਦਰਾ) ਮੇਘਨਾ ਯਾਦਵ ਨੇ ਦੱਸਿਆ ਕਿ ਐਸਆਈ ਰਾਜਕੁਮਾਰ ਤੇ ਹਮਲਾਵਰ ਦਰਮਿਆਨ ਕਿਸੇ ਵੀਡੀਓ ਬਾਰੇ ਝਗੜਾ ਹੋਇਆ ਸੀ। ਪੁਲਿਸ ਨੇ ਰਾਜਕੁਮਾਰ ਨੂੰ ਪਟਪੜਗੰਜ ਸਥਿਤ ਮੈਕਸ ਹਸਪਤਾਲ ਲੈ ਕੇ ਪਹੁੰਚੀ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਫਿਲਹਾਲ, ਮ੍ਰਿਤਕ ਦੇ ਸਰੀਰ ‘ਤੇ ਕਿਸੇ ਵੀ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਸੀ ਮਿਲੇ ਹਨ, ਪਰ ਪੋਸਟਮਾਰਟਮ ਰਿਪੋਰਟ ਆਉਣ ‘ਤੇ ਹੀ ਮੌਤ ਦੀ ਅਸਲੀ ਵਜ੍ਹਾ ਸਾਹਮਣੇ ਆ ਜਾਵੇਗੀ। ਪੀੜਤਾਂ ਮੁਤਾਬਕ ਮਾਫੀਆ ਭੂਰੀ ਦੇ ਅੱਡੇ ਨੇੜੇ ਜਦ ਪੁਲਿਸ ਬੂਥ ਬਣਿਆ ਸੀ, ਉਦੋਂ ਤੋਂ ਹੀ ਉਹ ਰਾਜਕੁਮਾਰ ਦਾ ਬਦਲਾ ਲੈਣ ਦੀ ਤਾਕ ਵਿੱਚ ਸੀ।