62.42 F
New York, US
April 23, 2025
PreetNama
ਖਾਸ-ਖਬਰਾਂ/Important News

ਦਿੱਲੀ ‘ਚ ਮੈਟਰੋ ਨੇ ਲਾਈ ਜ਼ਿੰਦਗੀ ਨੂੰ ਬ੍ਰੇਕ, ਹਜ਼ਾਰਾਂ ਲੋਕ ਸਟੇਸ਼ਨਾਂ ‘ਤੇ ਫਸੇ

ਨਵੀਂ ਦਿੱਲੀਦਿੱਲੀ ਮੈਟਰੋ ‘ਚ ਤਕਨੀਕੀ ਖ਼ਰਾਬੀ ਹੋਣ ਕਾਰਨ ਯੈਲੋ ਲਾਈਨ ਰੂਟ ‘ਤੇ ਟ੍ਰੇਨਾਂ ਰੁਕਰੁਕ ਕੇ ਚੱਲ ਰਹੀਆਂ ਹਨ। ਗੜਬੜੀ ਕੁਤਬ ਮੀਨਾਰ ਸਟੇਸ਼ਨ ਤੋਂ ਲੈ ਕੇ ਸੁਲਤਾਨਪੁਰ ਮੈਟਰੋ ਸਟੇਸ਼ਨ ਵਿਚਾਲੇ ਹੈ। ਮੈਟਰੋ ਦੇ ਦੇਰੀ ਨਾਲ ਚੱਲਣ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮੈਟਰੋ ‘ਤੇ ਯਾਰਤੀਆਂ ਦੀ ਭੀੜ ਜਮ੍ਹਾਂ ਹੋ ਗਈ। ਇੱਕ ਯਾਤਰੀ ਨੇ ਦੱਸਿਆ ਕਿ ਕਰੀਬ 20-25 ਮਿੰਟ ਤਕ ਮੈਟਰੋ ਰੁਕੀ ਰਹੀ। ਇਸ ਕਾਰਨ ਮੈਟਰੋ ਅੰਦਰ ਸਾਹ ਲੈਣ ‘ਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਸਾਹ ਲੈਣ ‘ਚ ਹੋ ਰਹੀ ਪ੍ਰੇਸ਼ਾਨੀ ਤੋਂ ਬਾਅਦ ਯਾਤਰੀਆਂ ਨੂੰ ਐਮਰਜੈਂਸੀ ਗੇਟ ਤੋਂ ਬਾਹਰ ਕੱਢਿਆ ਗਿਆ।

ਫਿਲਹਾਲ ਯੈਲੋ ਲਾਈਨ ‘ਤੇ ਮੈਟਰੋ ਨੂੰ ਦੋ ਹਿੱਸਿਆਂ ‘ਚ ਵੰਡ ਕੇ ਚਲਾਇਆ ਜਾ ਰਿਹਾ ਹੈ। ਮੈਟਰੋ ਨੂੰ ਹੁੱਡਾ ਸਿਟੀ ਸੈਂਟਰ ਤੋਂ ਸੁਲਤਾਨਪੁਰ ਤੇ ਸਮੇਪੁਰ ਬਾਦਲੀ ਤੋਂ ਕੁਤੁਬ ਮੀਨਾਰ ਤਕ ਚਲਾਇਆ ਜਾ ਰਿਹਾ ਹੈ। ਦਿੱਲੀ ਮੈਟਰੋ ਮੁਤਾਬਕ ਫੀਡਰ ਬੱਸਾਂ ਦੀ ਸੁਵਿਧਾ ਵੀ ਬਹਾਲ ਕੀਤੀ ਗਈ ਹੈ।

Related posts

ਕੋਰੋਨਾ ਰਾਹਤ ਪੈਕੇਜ ‘ਚ ਵਾਧੇ ਦਾ ਬਿੱਲ ਅਮਰੀਕੀ ਸੰਸਦ ‘ਚ ਪਾਸ

On Punjab

ਪਾਕਿਸਤਾਨ ’ਚ ਮਰਦਮਸ਼ੁਮਾਰੀ ਦੇ ਫਾਰਮ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕਰਨਾ ਪ੍ਰਸ਼ੰਸਾਯੋਗ- ਐਡਵੋਕੇਟ ਧਾਮੀ

On Punjab

ਚੈਂਪੀਅਨਜ਼ ਟਰਾਫ਼ੀ ਲਈ ਭਾਰਤੀ ਟੀਮ ਦਾ ਐਲਾਨ

On Punjab