PreetNama
ਰਾਜਨੀਤੀ/Politics

ਦਿੱਲੀ ‘ਚ ਵਿਦੇਸ਼ਾਂ ਤੋਂ ਮੰਗਵਾਏ ਜਾ ਰਹੇ ਆਕਸੀਜਨ ਪਲਾਂਟ ਤੇ ਟੈਂਕਰ : ਸੀਐਮ ਅਰਵਿੰਦ ਕੇਜਰੀਵਾਲ

ਦਿੱਲੀ ‘ਚ ਕੋਰੋਨਾ ਦੇ ਵਧਦੇ ਕੇਸ ਕਾਰਨ ਲਗਾਤਾਰ ਆਕਸੀਜਨ ਦੀ ਕਿੱਲਤ ਬਣੀ ਹੋਈ ਹੈ। ਇਸੇ ਦੌਰਾਨ ਸੀਐਮ ਅਰਵਿੰਦ ਕੇਜਰੀਵਾਲ ਨੇ ਇਹ ਦੱਸਿਆ ਕਿ ਉਹ ਦਿੱਲੀ ‘ਚ ਆਕਸੀਜਨ ਦੀ ਕਿੱਲਤ ਨੂੰ ਦੂਰ ਕਰਨ ਲਈ ਪਲਾਨ ਬਣਾ ਕਰ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਨਾਲ ਹੀ ਬੈੱਡ ਦੀ ਹੋ ਰਹੀ ਕਮੀ ਨੂੰ ਦੇਖਦੇ ਹੋਏ ਆਈਸੀਯੂ ਬੈੱਡ ਦੇ ਵਧਾਉਣ ‘ਤੇ ਵੀ ਸਰਕਾਰ ਦਾ ਐਕਸ਼ਨ ਪਲਾਨ ਜਨਤਾ ਦੇ ਸਾਹਮਣੇ ਰੱਖਿਆ। ਸੀਐਮ ਕੇਜਰੀਵਾਲ ਮੰਗਲਵਾਰ ਨੂੰ ਕੋਰੋਨਾ ਨੂੰ ਲੈ ਕੇ ਡਿਜ਼ੀਟਲ ਪ੍ਰੈੱਸ ਵਾਰਤਾ ਕਰ ਰਹੇ ਹਨ। ਉਨ੍ਹਾਂ ਨੇ ਦਿੱਲੀ ਵਾਸੀਆਂ ਨੂੰ ਇਹ ਭਰੋਸਾ ਦਿਵਾਇਆ ਕਿ ਦਿੱਲੀ ‘ਚ ਆਕਸੀਜਨ ਬੈੱਡ ਦੀ ਕਮੀ ਨੂੰ ਜਲਦ ਦੂਰ ਕੀਤਾ ਜਾਵੇਗਾ। ਦਿੱਲੀ ਸਰਕਾਰ ਯੁੱਧ ਪੱਧਰ ‘ਤੇ ICU ਬੈੱਡ ਤਿਆਰ ਕਰ ਰਹੀ ਹੈ। ਦੂਜੇ ਪਾਸੇ ਜੀਟੀਬੀ ਹਸਪਤਾਲ ਦੇ ਸਾਹਮਣੇ ਵਾਲੇ ਰਾਮ ਲੀਲ੍ਹਾ ਗਰਾਊਂਡ ‘ਚ 500 ICU BED ਤਿਆਰ ਹੋ ਰਹੇ ਹਨ। 200 ICU ਬੈੱਡ ਰਾਧਾ ਸਵਾਮੀ ਸਤਿਸੰਗ ਬਿਆਸ ‘ਚ ਤਿਆਰ ਹੋ ਰਹੇ ਹਨ। ਕੁੱਲ 1200 ICU ਬੈੱਡ 10 ਮਈ ਤਕ ਤਿਆਰ ਹੋ ਜਾਣਗੇ।

Related posts

ਅਮਰੀਕਾ: ਜੰਗਲਾਂ ’ਚ ਲੱਗੀ ਅੱਗ ਕਾਰਨ ਮ੍ਰਿਤਕਾਂ ਦੀ ਗਿਣਤੀ 16 ਹੋਈ

On Punjab

H3N2 ਵਾਇਰਸ ਦੇ ਖਤਰੇ ਦੌਰਾਨ ਅੱਜ ਹੋਵੇਗੀ ਸਰਕਾਰੀ ਬੈਠਕ, ਦੋ ਲੋਕਾਂ ਦੀ ਮੌਤ

On Punjab

ਸ਼੍ਰੋਅਦ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਸੁਖਬੀਰ ਬਾਦਲ ਦੇ ਅਸਤੀਫ਼ੇ ਦੀਆਂ ਸਿਰਫ਼ ਅਫਵਾਹਾਂ-ਭੂੰਦੜ

On Punjab