ਨਵੀਂ ਦਿੱਲੀ: ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੋਰੋਨਾ ਟੈਸਟ ਲਈ ਡਾਕਟਰ ਦੇ ਪ੍ਰਿਸਕ੍ਰਿਪਸ਼ਨ ਦੀ ਜ਼ਰੂਰਤ ਨਹੀਂ ਪਵੇਗੀ। ਕੋਈ ਵੀ ਆਪਣਾ ਟੈਸਟ ਕਰਵਾ ਸਕਦਾ ਹੈ। ਸਿਹਤ ਮੰਤਰੀ ਨੂੰ ਇਸ ਸੰਬੰਧੀ ਨਿਰਦੇਸ਼ ਦਿੱਤੇ ਗਏ ਹਨ।
ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਦਿੱਲੀ ਸਰਕਾਰ ਨੇ ਟੈਸਟ ਨੂੰ ਕਈ ਗੁਣਾ ਵਧਾ ਦਿੱਤਾ ਹੈ। ਮੈਂ ਅੱਜ ਸਵੇਰੇ ਸਿਹਤ ਮੰਤਰੀ ਨੂੰ ਨਿਰਦੇਸ਼ ਦਿੱਤਾ ਹੈ ਕਿ ਜਾਂਚ ਕਰਨ ਲਈ ਪ੍ਰਿਸਕ੍ਰਿਪਸ਼ਨ ਨਹੀਂ ਪੁੱਛਿਆ ਜਾਵੇਗਾ। ਕੋਈ ਵੀ ਆਪਣੀ ਜਾਂਚ ਕਰਵਾ ਸਕਦਾ ਹੈ।”
ਦੱਸ ਦੇਈਏ ਕਿ ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਆਦੇਸ਼ ਦਿੱਤਾ ਸੀ ਕਿ ਕੌਮੀ ਰਾਜਧਾਨੀ ‘ਚ ਕੋਵਿਡ -19 ਦੇ ਸਵੈ-ਇੱਛਾ ਨਾਲ ਆਰਟੀ / ਪੀਸੀਆਰ ਟੈਸਟ ਕਰਵਾਉਣ ਵਾਲਿਆਂ ਲਈ ਡਾਕਟਰ ਦਾ ਫਾਰਮ ਹੁਣ ਲਾਜ਼ਮੀ ਨਹੀਂ ਹੋਵੇਗਾ। ਹੁਣ ਤੱਕ, ਕੋਵਿਡ -19 ਦੇ ਲੱਛਣ ਅਤੇ ਡਾਕਟਰ ਦੇ ਫਾਰਮ ਦਾ ਹੋਣਾ ਜਾਂਚ ਹੋਣਾ ਲਾਜ਼ਮੀ ਸੀ।