53.35 F
New York, US
March 12, 2025
PreetNama
ਸਮਾਜ/Social

ਦਿੱਲੀ ‘ਚ AQI 1000 ਦੇ ਪਾਰ, 32 ਉਡਾਨਾਂ ਦਾ ਰੂਟ ਬਦਲਿਆ

Delhi airport flights diverted: ਨਵੀਂ ਦਿੱਲੀ: ਦਿੱਲੀ ਅਤੇ ਐੱਨਸੀਆਰ ਵਿੱਚ ਪ੍ਰਦੂਸ਼ਣ ਖ਼ਤਰਨਾਕ ਸਥਿਤੀ ਵਿੱਚ ਪਹੁੰਚ ਗਿਆ ਹੈ । ਜਿੱਥੇ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ 1000 ਦੇ ਪਾਰ ਪਹੁੰਚ ਗਿਆ ਹੈ. ਇਸਦਾ ਅਸਰ ਹੁਣ ਹਵਾਈ ਸੇਵਾਵਾਂ ‘ਤੇ ਵੀ ਪੈਣ ਲੱਗ ਗਿਆ ਹੈ । ਦਿੱਲੀ ਵਿੱਚ ਖ਼ਰਾਬ ਮੌਸਮ ਤੇ ਘੱਟ ਦ੍ਰਿਸ਼ਤਾ ਦੇ ਚੱਲਦਿਆਂ ਇੰਦਰਾ ਗਾਂਧੀ ਏਅਰਪੋਰਟ ਤੋਂ 32 ਉਡਾਣਾਂ ਡਾਇਵਰਟ ਕਰ ਦਿੱਤੀਆਂ ਗਈਆਂ ਹਨ ।

ਉੱਥੇ ਹੀ, ਦਿੱਲੀ ਦੀਆਂ ਜ਼ਿਆਦਾਤਰ ਥਾਵਾਂ ‘ਤੇ ਪੀਐੱਮ 2.5 ਦਾ ਪੱਧਰ 668 ਤੇ ਪੀਐੱਮ 10 ਦਾ ਪੱਧਰ 999 ਤੱਕ ਪਹੁੰਚ ਗਿਆ ਹੈ । ਦਿੱਲੀ ਦੇ ਪਟਪੜਗੰਜ ਵਿੱਚ ਸਵੇਰੇ ਪੀਐੱਮ 2.5 ਦਾ ਪੱਧਰ 917, ਜਦਕਿ ਪੀਐੱਮ 10 ਦਾ ਪੱਧਰ 999 ਦਰਜ ਕੀਤਾ ਗਿਆ । ਉੱਥੇ ਹੀ, ਪੰਜਾਬੀ ਬਾਗ ਵਿੱਚ ਪੀਐੱਮ 2.5 ਦਾ ਪੱਧਰ 973, ਜਦਕਿ ਪੀਐੱਮ 10 ਦਾ ਪੱਧਰ 999 ਰਿਕਾਰਡ ਕੀਤਾ ਗਿਆ । ਇਸ ਤੋਂ ਇਲਾਵਾ ਆਨੰਦ ਵਿਹਾਰ ਵਿੱਚ ਪੀਐੱਮ 2.5 ਤੇ ਪੀਐੱਮ 10 ਦਾ ਪੱਧਰ 999 ਦਰਜ ਕੀਤਾ ਗਿਆ ।

ਦੱਸ ਦੇਈਏ ਕਿ ਐਤਵਾਰ ਨੂੰ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਦਿੱਲੀ-ਐੱਨ.ਸੀ.ਆਰ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ, ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲ ਸਕੀ । ਬਾਰਿਸ਼ ਤੋਂ ਬਾਅਦ ਵੀ ਪ੍ਰਦੂਸ਼ਣ ਦਾ ਪੱਧਰ ਦਿੱਲੀ-NCR ਵਿੱਚ ਹਾਲੇ ਵੀ ‘ਗੰਭੀਰ ਸ਼੍ਰੇਣੀ’ ਵਿੱਚ ਬਣਿਆ ਹੋਇਆ ਹੈ ।

Related posts

ਔਰਤ ਵਿਰੁੱਧ ਹਰ ਹਿੰਸਾ ਸਮਾਜ ਦੇ ਤਾਣੇ-ਬਾਣੇ ਨੂੰ ਢਾਹ ਦਿੰਦੀ ਹੈ

On Punjab

ਰੋਮ ਦੇ ਭਾਰਤੀ ਦੂਤਘਰ ‘ਚ ਖ਼ਾਲਿਸਤਾਨੀਆਂ ਵੱਲੋਂ ਭੰਨਤੋੜ

On Punjab

ਮੁੱਖ ਮੰਤਰੀ ਰੇਖਾ ਗੁਪਤਾ, 6 ਕੈਬਨਿਟ ਮੰਤਰੀਆਂ ਤੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਹਲਫ਼ ਲਿਆ

On Punjab