ਜਿੱਥੇ ਹਰ ਪਾਸੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜਨ ਜੀਵਨ ਪ੍ਰਭਾਵਿਤ ਹੈ , ਕੰਮ ਕਰ ਠੱਪ ਹਨ , ਓਥੇ ਹੀ ਦਿੱਲੀ ਤੋਂ ਇੱਕ ਖੁਸ਼ਖਬਰੀ ਹੈ। ਬੀਤੀ ਸਵੇਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਕੇ ਬੀਤੇ 24 ਘੰਟਿਆਂ ‘ਚ ਇੱਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਅਤੇ 5 ਲੋਕ ਇਲਾਜ ਕਰਵਾਕੇ ਵਾਪਿਸ ਘਰ ਪਰਤ ਚੁੱਕੇ ਹਨ । ਉਹਨਾਂ ਨੇ ਇਹ ਵੀ ਸਾਫ ਕੀਤਾ ਕਿ ਹਜੇ ਖੁਸ਼ ਹੋਣਾ ਸਹੀ ਨਹੀਂ ਹੈ , ਇਸ ਚਣੌਤੀ ਨੂੰ ਕਿਸੇ ਵੀ ਹਾਲਤ ‘ਚ ਬੇਕਾਬੂ ਨਹੀਂ ਹੋਣ ਦਿੱਤਾ ਜਾਵੇਗਾ । ਜਿਸ ਲਈ ਲੋਕਾਂ ਦਾ ਸਹਿਯੋਗ ਸਾਰਿਆਂ ਤੋਂ ਜ਼ਰੂਰੀ ਹੈ।
ਤਾਜ਼ਾ ਜਾਣਕਾਰੀ ਅਨੁਸਾਰ ਇੱਕ ਵਾਰ ਫੇਰ ਅਜੇ ਰਾਤੀ 8 ਵਜੇ ਪੀ ਐਮ ਮੋਦੀ ਲੋਕਾਂ ਨੂੰ ਸੰਬੋਧਨ ਕਰਨਗੇ। ਭਾਰਤ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇੱਕ ਦਿਨ ‘ਚ 103 ਮਰੀਜ਼ ਹੋਰ ਆਉਣ ਨਾਲ ਸੰਖਿਆ 499 ਹੋ ਚੁੱਕੀ ਹੈ ਜ੍ਹਿਨਾਂ ‘ਚੋਂ 10 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਪੰਜਾਬ ਸਮੇਤ 30 ਰਾਜਾਂ ‘ਚ ਮੁੱਕਮਲ ਤੌਰ ‘ਤੇ ਲਾਕਡਾਊਨ ਕਰ ਦਿੱਤਾ ਗਿਆ ਹੈ। ਦਿੱਲੀ ‘ਚ ਵੀ ਕਰਫਿਊ ਵਰਗਾ ਹੀ ਮਾਹੌਲ ਹੈ । ਪੰਜਾਬ ਅਤੇ ਚੰਡੀਗੜ੍ਹ ‘ਚ ਵੀ ਕਰਫਿਊ ‘ਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ।