63.68 F
New York, US
September 8, 2024
PreetNama
ਸਮਾਜ/Social

ਦਿੱਲੀ ਤੋਂ ਬਾਅਦ ਹੁਣ ਹੈਦਰਾਬਾਦ ‘ਚ ਫੂਡ ਡਿਲੀਵਰੀ ਬੁਆਏ ਪਾਇਆ ਗਿਆ ਕੋਰੋਨਾ ਪਾਜ਼ੀਟਿਵ

Hyderabad Food Delivery boy: ਹੈਦਰਾਬਾਦ: ਦਿੱਲੀ ਤੋਂ ਬਾਅਦ ਹੁਣ ਹੈਦਰਾਬਾਦ ਵਿੱਚ ਇੱਕ ਫੂਡ ਡਿਲੀਵਰੀ ਏਜੰਟ ਕੋਰੋਨਾ ਪੀੜਤ ਪਾਇਆ ਗਿਆ ਹੈ। ਨਾਮਪੱਲੀ ਵਿੱਚ ਰਹਿਣ ਵਾਲੇ ਫੂਡ ਡਿਲੀਵਰੀ ਬੁਆਏ ਅਤੇ ਉਸ ਦੇ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ । ਪ੍ਰਸ਼ਾਸਨ ਹੁਣ ਉਨਾਂ ਲੋਕਾਂ ਦਾ ਪਤਾ ਲੱਗਾ ਰਿਹਾ ਹੈ, ਜਿਨ੍ਹਾਂ ਦੇ ਸੰਪਰਕ ਵਿੱਚ ਫੂਡ ਡਿਲੀਵਰੀ ਬੁਆਏ ਆਇਆ ਸੀ । ਡਿਲੀਵਰੀ ਬੁਆਏ ਦਾ ਇੱਕ ਵੱਡਾ ਭਰਾ ਮਾਰਚ ਮਹੀਨੇ ਵਿੱਚ ਨਿਜਾਮੁਦੀਨ ਮਰਕਜ ਵਿੱਚ ਆਯੋਜਿਤ ਤਬਲੀਗੀ ਜਮਾਤ ਵਿੱਚ ਸ਼ਾਮਿਲ ਹੋਇਆ ਸੀ ।

ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਪਰਿਵਾਰ ਦੇ 8 ਮੈਂਬਰਾਂ ਵਿੱਚੋਂ ਡਿਲੀਵਰੀ ਬੁਆਏ ਦੇ ਵੱਡੇ ਭਰਾ ਦੀ ਰਿਪੋਰਟ 15 ਅਪ੍ਰੈਲ ਨੂੰ ਪਾਜ਼ੀਟਿਵ ਆਈ । ਇਸ ਤੋਂ ਬਾਅਦ 17 ਅਪ੍ਰੈਲ ਨੂੰ ਪਰਿਵਾਰ ਦੇ 4 ਹੋਰ ਮੈਂਬਰ ਵੀ ਕੋਰੋਨਾ ਪੀੜਤ ਪਾਏ ਗਏ, ਜਿਸ ਵਿੱਚ ਫੂਡ ਡਿਲੀਵਰੀ ਬੁਆਏ, ਉਸਦੀ ਮਾਂ, ਭਰਜਾਈ ਅਤੇ ਭਤੀਜੇ ਵੀ ਸ਼ਾਮਿਲ ਸਨ ।

ਪਰਿਵਾਰ ਦੇ 2 ਬੱਚੇ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਉਨਾਂ ਨੂੰ 14 ਦਿਨ ਲਈ ਇੱਕ ਰਿਸ਼ਤੇਦਾਰ ਦੇ ਘਰ ਭੇਜ ਦਿੱਤਾ ਗਿਆ ਹੈ । ਸ਼ੁਰੂਆਤੀ ਪੁੱਛ-ਗਿੱਛ ਵਿੱਚ ਪੁਲਿਸ ਨੂੰ ਪਤਾ ਲੱਗਿਆ ਕਿ ਡਿਲੀਵਰੀ ਬੁਆਏ ਦਾ ਭਰਾ 18 ਮਾਰਚ ਨੂੰ ਦਿੱਲੀ ਤੋਂ ਆਇਆ ਸੀ । ਸ਼ੁਰੂਆਤੀ ਕਾਨਟੈਕਟ ਦਾ ਪਤਾ ਲਗਾਉਂਦੇ ਹੋਏ ਪੁਲਿਸ ਨੇ 3 ਲੋਕਾਂ ਦਾ ਪਤਾ ਲਗਾਇਆ ਜੋ ਉਨ੍ਹਾਂ ਨੂੰ ਮਿਲੇ ਸਨ ਅਤੇ ਉਨਾਂ ਨੂੰ ਕੁਆਰੰਟੀਨ ਵਿੱਚ ਭੇਜਿਆ ਗਿਆ । ਇਸ ਬਾਰੇ ਨਾਮਪੱਲੀ ਪੁਲਿਸ ਅਧਿਕਾਰੀ ਨੇ ਦੱਸਿਆ ਕਾਨਟੈਕਟ ਵਿੱਚ ਕਿਸੇ ਤਰਾਂ ਦੇ ਲੱਛਣ ਨਹੀਂ ਦਿਖਾਈ ਦਿੱਤੇ । ਉਨਾਂ ਦਾ ਕੁਆਰੰਟੀਨ ਪੀਰੀਅਡ ਵੀ ਖਤਮ ਹੋ ਗਿਆ ਹੈ ।

ਫੂਡ ਡਿਲੀਵਰੀ ਬੁਆਏ ਨੇ ਪੁਲਿਸ ਨੂੰ ਦੱਸਿਆ ਕਿ 19 ਮਾਰਚ ਨੂੰ ਉਹ ਕੰਮ ‘ਤੇ ਨਹੀਂ ਗਿਆ ਸੀ । ਪੁਲਿਸ ਅਧਿਕਾਰੀ ਨੇ ਦੱਸਿਆ 22 ਮਾਰਚ ਨੂੰ ਜਨਤਾ ਕਰਫਿਊ ਤੋਂ ਬਾਅਦ ਲਾਕਡਾਊਨ ਐਲਾਨ ਹੋਣ ਨਾਲ ਡਿਲੀਵਰੀ ਬੁਆਏ ਕੰਮ ‘ਤੇ ਨਹੀਂ ਗਿਆ ਸੀ । ਨਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਭਰਾ ਦੇ 18 ਮਾਰਚ ਨੂੰ ਆਉਣ ਦੇ ਇਕ ਦਿਨ ਬਾਅਦ ਉਸ ਨੇ ਖਾਣਾ ਡਿਲੀਵਰ ਕੀਤਾ ਹੋਵੇਗਾ । ਫਿਲਹਾਲ ਪੁਲਿਸ ਫੂਡ ਡਿਲੀਵਰੀ ਕੰਪਨੀ ਦੀ ਮਦਦ ਨਾਲ ਗਾਹਕਾਂ ਦੀ ਜਾਣਕਾਰੀ ਲੈ ਰਹੀ ਹੈ ।

Related posts

Western Disturbance ਕਾਰਨ ਹਿਮਾਚਲ ‘ਚ Yellow Weather ਅਲਰਟ ਜਾਰੀ

On Punjab

ਪੱਤਰਕਾਰਤਾ ਦੇ ਖੇਤਰ ‘ਚ ਸ਼ੁਰੂ ਹੋਏ ਅਦਾਰਾ ਪ੍ਰਤੀਨਾਮਾ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ

Pritpal Kaur

ਸਪੇਸਐਕਸ ਨੂੰ ਸਟਾਰਸ਼ਿਪ ਰਾਕਟ ਦੀ ਪਰਖ ਉਡਾਣ ਦੀ ਮਿਲੀ ਮਨਜ਼ੂਰੀ, ਕੰਪਨੀ ਨੂੰ ਪੁਲਾੜ ਸਬੰਧੀ ਆਪਣੇ ਟੀਚੇ ਪ੍ਰਾਪਤ ਕਰਨ ’ਚ ਮਿਲੇਗੀ ਮਦਦ

On Punjab