70.83 F
New York, US
April 24, 2025
PreetNama
ਰਾਜਨੀਤੀ/Politics

ਦਿੱਲੀ ਦੇ ਏਮਜ਼ ਹਸਪਤਾਲ ’ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਹੋਈ ਸਫਲ ਬਾਈਪਾਸ ਸਰਜਰੀ

ਨਵੀਂ ਦਿੱਲੀ, ਏਜੰਸੀਆਂ : ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਦਿੱਲੀ ਦੇ ਏਮਜ਼ ਹਸਪਤਾਲ ’ਚ ਸਫ਼ਲ ਬਾਈਪਾਸ ਸਰਜਰੀ ਕੀਤੀ ਗਈ। ਇਸ ਦੀ ਜਾਣਕਾਰੀ ਰੱਖਿਆ ਮੰਤਰੀ ਰਾਮਨਾਥ ਸਿੰਘ ਨੇ ਟਵਿੱਟਰ ਦੇ ਮਾਧਿਅਮ ਨਾਲ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਸਫ਼ਲ ਆਪ੍ਰੇਸ਼ਨ ਦੇ ਲਈ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ। ਰਾਸ਼ਟਰਪਤੀ ਦੀ ਸਿਹਤ ਬਾਰੇ ਹਾਲਚਾਲ ਜਾਣਨ ਲਈ ਅਸੀਂ ਏਮਜ ਦੇ ਡਾਇਰੈਕਟਰ ਨਾਲ ਵੀ ਗੱਲ ਗੱਲ ਕੀਤੀ ਹੈ। ਇਸ ਦੌਰੀਨ ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਸਲਾਮਤੀ ਤੇ ਜਲਦ ਤੰਦਰੁਸਤ ਹੋਣ ਦੀ ਪ੍ਰਾਰਥਨਾ ਕਰਦਾ ਹਾਂ।

ਦੱਸਣਯੋਗ ਹੈ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਛਾਤ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਜਾਂਚ ’ਚ ਇਹ ਪਤਾ ਲੱਗਾ ਕਿ ਉਨ੍ਹਾਂ ਦੀ ਬਾਈਪਾਸ ਸਰਜਰੀ ਹੋਵੇਗੀ। ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖ ਰਹੀ ਹੈ।

Related posts

ਰੌਬਰਟ ਵਾਡਰਾ ਈਡੀ ਦਫ਼ਤਰ ਪੁੱਜੇ

On Punjab

ਮੁੱਖ ਮੰਤਰੀ ਦੀ ਮੌਜੂਦਗੀ ‘ਚ ਬੰਦੇ ਨੇ ਪੈਰਾਂ ਦੀ ਨਸਾਂ ਵੱਢੀਆਂ, ਪੁਲਿਸ ਤੋਂ ਸੀ ਪ੍ਰੇਸ਼ਾਨ

On Punjab

ਚੰਡੀਗੜ੍ਹ ਮੇਅਰ ਚੋਣ ‘ਚ ‘ਧੱਕੇਸ਼ਾਹੀ’ ਖਿਲਾਫ ਧਰਨੇ ‘ਤੇ ਬੈਠਣ ਵਾਲੇ ਹੁਣ BJP ਨਾਲ ਆਣ ਰਲੇ!

On Punjab