ਦਿੱਲੀ ਦੇ ਰਹਿਣ ਵਾਲੇ 33 ਸਾਲਾਂ ਦੇ ਨੌਜਵਾਨ ਹਿਮਾਂਸ਼ੂ ਅਸਰੀ ਨੂੰ ਅਮਰੀਕਾ ਵਿਚ ਧੋਖਾਧੜੀ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ। ਉਸ ਨੇ ਆਪਣਾ ਅਪਰਾਧ ਅਦਾਲਤ ਵਿਚ ਸਵੀਕਾਰ ਕਰ ਲਿਆ ਹੈ। ਹਿਮਾਂਸ਼ੂ ਭਾਰਤ ਦੇ ਕਾਲ ਸੈਂਟਰਾਂ ਦੇ ਮਾਧਿਅਮ ਨਾਲ ਇਹ ਕਹਿ ਕੇ ਅਮਰੀਕਾ ਦੇ ਲੋਕਾਂ ਨੂੰ ਫਸਾਉਂਦਾ ਸੀ ਕਿ ਉਨ੍ਹਾਂ ਦੇ ਕੰਪਿਊਟਰ ਵਿਚ ਮਾਲਵੇਅਰ ਹੈ। ਬਾਅਦ ਵਿਚ ਉਨ੍ਹਾਂ ਤੋਂ ਧਨ ਠੱਗ ਲੈਂਦਾ ਸੀ। ਉਸ ਨੇ ਅਜਿਹੇ 325 ਕਾਲ ਕਰਕੇ ਲੋਕਾਂ ਤੋਂ ਸੱਤ ਕਰੋੜ ਰੁਪਏ ਤੋਂ ਜ਼ਿਆਦਾ ਠੱਗੇ।ਮਾਲਵੇਅਰ ਕੰਪਿਊਟਰ ਦਾ ਸਾਫਟਵੇਅਰ ਪ੍ਰਰੋਗਰਾਮ ਹੁੰਦਾ ਹੈ ਜਿਸ ਨੂੰ ਹੈਕਰਸ ਕੰਪਿਊਟਰ ਤੋਂ ਪਰਸਨਲ ਡਾਟਾ ਚੋਰੀ ਕਰਨ ਵਿਚ ਇਸਤੇਮਾਲ ਕਰਦੇ ਹਨ। ਮਾਲਵੇਅਰ ਨੂੰ ਠੀਕ ਕਰਨ ਦੇ ਨਾਂ ‘ਤੇ ਹੀ ਅਮਰੀਕਾ ਦੇ ਪੀੜਤਾਂ ਤੋਂ ਹਿਮਾਂਸ਼ੂ ਪੈਸੇ ਠੱਗ ਲੈਂਦਾ ਸੀ ਜਦਕਿ ਕੰਪਿਊਟਰ ਵਿਚ ਅਜਿਹਾ ਕੁਝ ਵੀ ਨਹੀਂ ਹੁੰਦਾ ਸੀ। ਹਿਮਾਂਸ਼ੂ ਕਾਲ ਕਰਦੇ ਹੋਏ ਆਪਣੇ ਆਪ ਨੂੰ ਕੰਪਿਊਟਰ ਪ੍ਰਰੋਟੈਕਸ਼ਨ ਕੰਪਨੀ ਦਾ ਐਕਸਪਰਟ ਦੱਸਦਾ ਸੀ। ਉਸ ਨੇ ਇਹ ਧੋਖਾਧੜੀ 2015 ਤੋਂ ਲੈ ਕੇ 2020 ਤਕ ਕੀਤੀ। ਅਮਰੀਕਾ ਵਿਚ ਰੋਡੇ ਦੀ ਫੈੇਡਰਲ ਅਦਾਲਤ ਵਿਚਭਾਰਤੀਆਂ ਦੀ ਧੋਖਾਧੜੀ ਦਾ ਇਹ ਚੌਥਾ ਮਾਮਲਾ ਹੈ।