66.38 F
New York, US
November 7, 2024
PreetNama
ਰਾਜਨੀਤੀ/Politics

ਦਿੱਲੀ ਦੇ ਸਾਰੇ ਪਾਵਰ ਸਟੇਸ਼ਨਾਂ ’ਤੇ ਦੋ ਦਿਨ ਰਹੇਗਾ ਸਖ਼ਤ ਪਹਿਰਾ, ਮਿਲੀ ਹੈ ਹਨ੍ਹੇਰੇ ’ਚ ਡੁਬਾ ਦੇਣ ਦੀ ਧਮਕੀ

ਗਣਤੰਤਰ ਦਿਵਸ ਦੇ ਮੱਦੇਨਜ਼ਰ ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ ਸਮੇਤ ਹੋਰ ਖ਼ਾਲਿਸਤਾਨ ਸਮਰਥਨ ਸੰਗਠਨਾਂ ਦੁਆਰਾ ਦਿੱਲੀ ਦੀ ਬਿਜਲੀ ਕੱਟ ਕੇ ਰਾਜਧਾਨੀ ਨੂੰ ਹਨ੍ਹੇਰੇ ’ਚ ਡੁਬਾ ਦੇਣ ਦੀ ਧਮਕੀ ਦੇ ਮੱਦੇਨਜ਼ਰ ਦਿੱਲੀ ਦੇ ਸਾਰੇ ਗਰਿੱਡ ਤੇ ਪਾਵਰ ਸਟੇਸ਼ਨਾਂ ’ਤੇ ਦਿੱਲੀ ਪੁਲਿਸ ਦਾ ਸਖ਼ਤ ਪਹਿਰਾ ਰਹੇਗਾ। 25 ਤੇ 26 ਜਨਵਰੀ ਨੂੰ ਸਾਰੇ ਗਰਿੱਡ ਤੇ ਪਾਵਰ ਸਟੇਸ਼ਨਾਂ ’ਤੇ ਪੁਲਿਸ ਦੀ ਤਾਇਨਾਤੀ ਰਹੇਗੀ। ਇੰਟੈਲੀਜੈਂਸ ਦੀ ਸੂਚਨਾ ਤੋਂ ਬਾਅਦ ਪੁਲਿਸ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਦੇ ਨਿਰਦੇਸ਼ਾਂ ’ਤੇ ਸਾਰੇ 15 ਜ਼ਿਲਿ੍ਹਆਂ ਦੇ ਡੀਸੀਪੀ ਨੇ ਥਾਣਾ ਮੁਖੀਆਂ ਨੂੰ ਪਾਵਰ ਸਟੇਸ਼ਨਾਂ ’ਤੇ 24 ਘੰਟੇ ਪੁਲਿਸ ਦੀ ਤਾਇਨਾਤੀ ਰੱਖਣ ਦੇ ਨਿਰਦੇਸ਼ ਦਿੱਤੇ। ਸਾਰੇ ਉੱਚ ਅਧਿਕਾਰੀਆਂ ਨੂੰ ਵੀ ਇਸ ’ਤੇ ਤਿਰਸ਼ੀ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ।
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਕੋਲ ਵੀਡੀਓ ਮੈਸੇਜ ਭੇਜੇ ਜਾ ਰਹੇ ਹਨ। ਬਿ੍ਰਟੇਨ ਤੋਂ ਵੀ ਲੋਕਾਂ ਨੂੰ ਫੋਨ ਆ ਰਹੇ ਹਨ, ਜਿਸ ’ਚ ਖ਼ਾਲਿਸਤਾਨ ਸਮਰਥਨ ਸੰਗਠਨ ਦੁਆਰਾ ਅੱਤਵਾਦੀ ਹਮਲੇ ਦੀ ਗੱਲ ਦੱਸ ਲੋਕਾਂ ਨੂੰ 26 ਜਨਵਰੀ ਦੇ ਦਿਨ ਘਰਾਂ ਤੋਂ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਕੋਲ ਪਿਛਲੇ ਸੋਮਵਾਰ ਨੂੰ ਇਕ ਵੀਡੀਓ ਮੈਸੇਜ ਭੇਜਿਆ ਗਿਆ, ਜਿਸ ’ਚ ਉਨ੍ਹਾਂ ਨੂੰ ਗਣਤੰਤਰ ਦਿਵਸ ’ਤੇ ਉਕਸਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ’ਚ ਐੱਸਐੱਫਜੇ ਦੇ ਪ੍ਰਮੁੱਖ ਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਬੀਐੱਸਈਐੱਸ ਰਾਜਧਾਨੀ ਪਾਵਰ ਲਿਮਟਿਡ ਅਤੇ ਬੀਐੱਸਈਐੱਸ ਯਮੁਨਾ ਪਾਵਰ ਲਿਮਟਿਡ ਦਿੱਲੀ ਨੂੰ ਬਿਜਲੀ ਪ੍ਰਦਾਨ ਕਰਦੀ ਹੈ। ਉਕਤ ਕੰਪਨੀਆਂ ਦਾ ਮਾਲਕ ਅੰਬਾਨੀ ਹੈ। ਨਵੇਂ ਖੇਤੀ ਕਾਨੂੰਨ ਨਾਲ ਇਸ ਕੰਪਨੀ ਨੂੰ ਹੀ ਜ਼ਿਆਦਾ ਫਾਇਦਾ ਹੋਵੇਗਾ। ਇਸ ਲਈ ਕਿਸਾਨ ਦੋ ਦਿਨ ਦਿੱਲੀ ਦੀ ਬਿਜਲੀ ਕੱਟ ਦੇਣ, ਤਾਂਕਿ ਰਾਜਧਾਨੀ ’ਚ ਹਨ੍ਹੇਰਾ ਫੈਲ ਜਾਵੇ ਅਤੇ ਸਰਕਾਰ ਕਿਸਾਨਾਂ ਦੀ ਮੰਗ ਮੰਨਣ ਨੂੰ ਮਜਬੂਰ ਹੋ ਜਾਣ।
ਪੰਨੂੰ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਸਰਕਾਰ ਖ਼ਾਲਿਸਤਾਨ ਦੀ ਮੰਗ ਨੂੰ ਅਹਿਮੀਅਤ ਨਹੀਂ ਦੇ ਰਹੀ ਹੈ। ਇਸ ਲਈ ਖ਼ਾਲਿਸਤਾਨ ਸਮਰਥਕ ਅੱਤਵਾਦੀ ਗਣਤੰਤਰ ਦਿਵਸ ਦੇ ਦਿਨ ਦਿੱਲੀ ’ਚ ਅੱਤਵਾਦੀ ਹਮਲਾ ਕਰਨਗੇ।

Related posts

ਅਤਿਵਾਦ ਦੀ ਕਿਸੇ ਵੀ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦੇਵਾਂਗੇ: ਮੋਦੀ

On Punjab

ਦਿੱਲੀ ਹਿੰਸਾ ਤੋਂ ਬਾਅਦ ਪੀਐਮ ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨਾਲ ਕੀਤੀ ਗੱਲਬਾਤ ‘ਤੇ ਕਿਹਾ…

On Punjab

ਜਰਮਨੀ ਤੇ ਅਮਰੀਕਾ ਤੋਂ ਬਾਅਦ ਹੁਣ ਕੇਜਰੀਵਾਲ ਦੀ ਗ੍ਰਿਫਤਾਰੀ ਮਾਮਲੇ ‘ਚ ਕੁੱਦਿਆ UN, ਭਾਰਤ ਨੂੰ ਕਹਿ ਦਿੱਤੀ ਇਹ ਵੱਡੀ ਗੱਲ

On Punjab