62.22 F
New York, US
April 19, 2025
PreetNama
ਸਮਾਜ/Social

ਦਿੱਲੀ ਨੂੰ ਪਈ ਦੋਹਰੀ ਮਾਰ, ਕੋਰੋਨਾ ਦੇ ਰਿਕਾਰਡ ਤੋੜ ਮਾਮਲਿਆਂ ‘ਚ ਹਵਾ ਗੁਣਵੱਤਾ ਦਾ ਖਤਰਨਾਕ ਪੱਧਰ, AQI 500 ਤੋਂ ਪਾਰ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਇਸ ਵੇਲੇ ਦੋਹਰੀ ਮਾਰ ਸਹਿ ਰਹੀ ਹੈ। ਇਕ ਪਾਸੇ ਦਿੱਲੀ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ ਤੇ ਦੂਜੇ ਪਾਸੇ ਹਵਾ ਪ੍ਰਦੂਸ਼ਣ ਦਾ ਪੱਧਰ ਦਿਨ ਬ ਦਿਨ ਵਧ ਰਿਹਾ ਹੈ। ਸੂਬੇ ਦੇ ਕਈ ਇਲਾਕਿਆਂ ‘ਚ AQI 400 ਤੋਂ ਪਾਰ ਪਹੁੰਚ ਗਿਆ ਹੈ। ਸਵੇਰ ਤੇ ਸ਼ਾਮ ਦੇ ਸਮੇਂ ਸਮੋਗ ਰੋਜ਼ਾਨਾ ਦੇਖਣ ਨੂੰ ਮਿਲ ਰਿਹਾ ਹੈ।

ਉੱਥੇ ਹੀ ਅੱਜ ਦਿੱਲੀ, ਨੌਇਡਾ, ਗੁਰੂਗ੍ਰਾਮ ‘ਚ AQI 450 ਤੋਂ ਪਾਰ ਦੇਖਣ ਨੂੰ ਮਿਲਿਆ ਜਿਸ ਦੇ ਚੱਲਦਿਆਂ ਵਿਜ਼ੀਬਿਲਿਟੀ ਕਾਫੀ ਘੱਟ ਰਹੀ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪ੍ਰਦੂਸ਼ਣ ਦਾ ਪੱਧਰ ਵਧਦਾ ਦਿਖਾਈ ਦੇ ਰਿਹਾ ਹੈ। ਦਿੱਲੀ ਦੇ ਆਨੰਦ ਵਿਹਾਰ ‘ਚ ਏਕਿਊਆਈ 484, ਮੁੰਡਕਾ ‘ਚ 470, ਓਖਲਾ ਫੇਜ਼ 2 ‘ਚ 465, ਵਰੀਜਪੁਰ ‘ਚ 468 ਦਰਜ ਕੀਤਾ ਗਿਆ। ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਹਵਾ ਗੁਣਵੱਤਾ ਨਿਗਰਾਨੀ ਸੰਗਠਨ ਹਵਾ ਗੁਣਵੱਤਾ ਪ੍ਰਣਾਲੀ ਤੇ SAFAR ਨੇ ਦੱਸਿਆ ਕਿ ਸਥਿਤੀ ‘ਚ ਉਦੋਂ ਤਕ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਜਦੋਂ ਤਕ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ ਭਾਰੀ ਕਮੀ ਨਹੀਂ ਆਉਂਦੀ।

ਕੋਰੋਨਾ ਤੇ ਪ੍ਰਦੂਸ਼ਣ ਨਾਲ ਵਿਗੜਦੇ ਮਾਹੌਲ ਨੂੰ ਦੇਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਾਕਿਆਂ ‘ਤੇ ਪੂਰੀ ਤਰ੍ਹਾਂ ਬੈਨ ਲਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਦਿੱਲੀ ਇਸ ਸਮੇਂ ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਨਾਲ ਜੂਝ ਰਿਹਾ ਹੈ। ਇਸ ਦੇ ਨਾਲ ਹੀ ਪ੍ਰਦੂਸ਼ਣ ਦੇ ਚੱਲਦੇ ਹਵਾ ਜ਼ਹਿਰੀਲੀ ਹੋ ਗਈ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ। ਹਸਪਤਾਲਾਂ ‘ਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਦਿੱਲੀ ਵਾਸੀਆਂ ਨੂੰ ਕੋਰੋਨਾ ‘ਤੇ ਪ੍ਰਦੂਸ਼ਣ ਖਿਲਾਫ ਇਕਜੁੱਟ ਹੋਕੇ ਲੜਨ ਦੀ ਲੋੜ ਬਾਰੇ ਅਪੀਲ ਕੀਤੀ।
ਦਿੱਲੀ ‘ਚ 9 ਨਵੰਬਰ ਤੋਂ 30 ਨਵੰਬਰ ਤਕ ਪਟਾਕਿਆਂ ‘ਤੇ ਬੈਨ ਹੈ। ਪ੍ਰਸ਼ਾਸਨ ਪਟਾਕਿਆਂ ਦੇ ਬੈਨ ਦੇ ਹੁਕਮਾਂ ‘ਤੇ ਸਖਤ ਹੁੰਦਾ ਦਿਖਾਈ ਦੇ ਰਿਹਾ ਹੈ। ਦਿੱਲੀ ਦੇ ਇਲਾਕਿਆਂ ‘ਚ ਪੁਲਿਸ ਤਾਇਨਾਤ ਹੈ ਤੇ ਪਟਾਕੇ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।

Related posts

ਅਣਭੋਲ ਸੱਜਣ ਨਾ ਕਦੇ ਸਮਝਿਆ

Pritpal Kaur

ਹੁਣ ਪਾਕਿਸਤਾਨ ਨੇ ਪ੍ਰਧਾਨਮੰਤਰੀ ਮੋਦੀ ਦੇ ਜਹਾਜ਼ ਨੂੰ ਰਸਤਾ ਦੇਣ ਤੋਂ ਕੀਤਾ ਇਨਕਾ

On Punjab

ਸਿਰਫਿਰੇ ਨੇ ਅਦਾਕਾਰਾ ਨੂੰ ਬੰਦੂਕ ਦੇ ਜ਼ੋਰ ਕੀਤਾ ਅਗਵਾ, ਐਸਪੀ ‘ਤੇ ਚਲਾਈ ਗੋਲੀ

On Punjab