kejriwal says victory: ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਦੁਪਹਿਰ ਵੇਲੇ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ, “ਦਿੱਲੀ ਦੇ ਲੋਕੋ! ਤੁਸੀਂ ਕਮਾਲ ਕਰ ਦਿੱਤਾ ਹੈ। ਇਹ ਦਿੱਲੀ ਦੇ ਹਰ ਪਰਿਵਾਰ ਦੀ ਜਿੱਤ ਹੈ ਜਿਸ ਨੇ ਮੈਨੂੰ ਆਪਣਾ ਪੁੱਤ ਮੰਨਦਿਆਂ ਮੇਰਾ ਸਮਰਥਨ ਕੀਤਾ। ਇਹ ਉਨ੍ਹਾਂ ਪਰਿਵਾਰਾਂ ਦੀ ਜਿੱਤ ਹੈ ਜਿਨ੍ਹਾਂ ਦੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਦੇ ਲੋਕ ਦਿੱਲੀ ਦੇ ਹਸਪਤਾਲਾਂ ਵਿੱਚ ਚੰਗਾ ਇਲਾਜ ਕਰਵਾ ਰਹੇ ਹਨ।
ਇਸ ਤੋਂ ਇਲਾਵਾਂ ਕੇਜਰੀਵਾਲ ਨੇ ਕਿਹਾ ਕਿ ਅੱਜ ਦਿੱਲੀ ਦੇ ਲੋਕਾਂ ਨੇ ਦੇਸ਼ ਵਿੱਚ ਇੱਕ ਨਵੀਂ ਰਾਜਨੀਤੀ ਨੂੰ ਜਨਮ ਦਿੱਤਾ ਹੈ, ਜਿਸਦਾ ਨਾਮ ਕੰਮ ਦੀ ਰਾਜਨੀਤੀ ਹੈ। ਜਦੋਂ ਕੇਜਰੀਵਾਲ ਪਹਿਲੀ ਵਾਰ ਪਾਰਟੀ ਹੈੱਡਕੁਆਰਟਰ ਵਿੱਚ ਵਰਕਰਾਂ ਦੇ ਸਾਹਮਣੇ ਆਏ ਤਾਂ ਉਸ ਵੇਲੇ ਉਨ੍ਹਾਂ ਨਾਲ ਡਿਪਟੀ ਸੀ.ਐਮ ਮਨੀਸ਼ ਸਿਸੋਦੀਆ ਨਹੀਂ ਸਨ।
ਕੇਜਰੀਵਾਲ ਨੇ ਕਿਹਾ ਕਿ, “ਦਿੱਲੀ ਦੇ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਵੋਟ ਉਨ੍ਹਾਂ ਨੂੰ ਦਿੱਤੀ ਜਾਵੇਗੀ ਜੋ ਲੋਕਾਂ ਦੀ ਗੱਲ ਸੁਣਨਗੇ, ਜੋ ਮੁਹੱਲਾ ਕਲੀਨਿਕ ਬਣਾਉਣਗੇ, 24 ਘੰਟੇ ਬਿਜਲੀ ਦੇਣਗੇ, ਸਸਤੀ ਬਿਜਲੀ ਮੁਹੱਈਆ ਕਰਵਾਉਣਗੇ, ਹਰ ਘਰ ਨੂੰ ਪਾਣੀ ਮੁਹੱਈਆ ਕਰਵਾਉਣਗੇ। ਇਹ ਨਵੀਂ ਰਾਜਨੀਤੀ ਹੈ, ਇਹ ਦੇਸ਼ ਲਈ ਸ਼ੁਭ ਸੰਦੇਸ਼ ਹੈ। ਇਹ ਰਾਜਨੀਤੀ ਸਾਡੇ ਦੇਸ਼ ਨੂੰ 21 ਵੀਂ ਸਦੀ ਵਿੱਚ ਲੈਜਾ ਸਕਦੀ ਹੈ। ਇਹ ਸਿਰਫ ਦਿੱਲੀ ਦੀ ਜਿੱਤ ਨਹੀਂ, ਇਹ ਭਾਰਤ ਮਾਤਾ ਦੀ ਜਿੱਤ ਹੈ। ਸਾਰੇ ਦੇਸ਼ ਦੀ ਜਿੱਤ ਹੈ।”
ਇਸ ਤੋਂ ਇਲਾਵਾਂ ਕੇਜਰੀਵਾਲ ਨੇ ਕਿਹਾ ਕਿ “ਅੱਜ ਮੰਗਲਵਾਰ, ਹਨੂੰਮਾਨ ਜੀ ਦਾ ਦਿਨ ਹੈ। ਹਨੂੰਮਾਨ ਜੀ ਨੇ ਅੱਜ ਦਿੱਲੀ ਨੂੰ ਆਪਣੀ ਅਸੀਸ ਦਿੱਤੀ ਹੈ। ਹਨੂੰਮਾਨ ਜੀ ਦਾ ਵੀ ਬਹੁਤ ਧੰਨਵਾਦ। ਅਸੀਂ ਉਨ੍ਹਾਂ ਨੂੰ 5 ਸਾਲਾਂ ਵਿੱਚ ਦਿਸ਼ਾ ਵਿਖਾਉਣ ਲਈ ਪ੍ਰਾਰਥਨਾ ਕਰਦੇ ਹਾਂ, ਸਾਨੂੰ ਤਾਕਤ ਦਿਓ ਕਿ ਅਗਲੇ 5 ਸਾਲਾਂ ਲਈ, ਦਿੱਲੀ ਪਰਿਵਾਰ ਦੇ 2 ਕਰੋੜ ਲੋਕ ਇੱਕ ਸੁੰਦਰ ਅਤੇ ਵਧੀਆ ਸ਼ਹਿਰ ਬਣਾ ਸਕਣ।”