Delhi police 3 ISIS ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਦਹਿਸਸ਼ਤੀ ਹਮਲੇ ਦੀ ਯੋਜਨਾ ਬਣਾ ਰਹੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ| ਪੁਲਸ ਨੇ ਦੱਸਿਆ ਕਿ ਤਿੰਨੋਂ ਸ਼ੱਕੀ ਵਿਅਕਤੀ ਆਈ. ਐਸ. ਆਈ. ਐਸ ਤੋਂ ਪ੍ਰੇਰਿਤ ਸਨ ਤੇ ਉਹ ਦਿੱਲੀ ਐਨ. ਸੀ. ਆਰ. ਖੇਤਰ ਵਿੱਚ ਹਮਲੇ ਦੀ ਯੋਜਨਾ ਬਣਾ ਰਹੇ ਸਨ| ਪੁਲਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਤਿੰਨਾਂ ਨੂੰ ਕਿਸੇ ਅਪਛਾਤੀ ਵਿਦੇਸ਼ ਫੋਰਸ ਵਲੋਂ ਨਿਰਦੇਸ਼ ਦਿੱਤੇ ਗਏ ਸਨ|
ਪੁਲਸ ਅਨੁਸਾਰ ਸ਼ਹਿਰ ਦੇ ਵਜ਼ੀਰਾਬਾਦ ਖੇਤਰ ਵਿੱਚ ਹੋਈ ਫਾਇਰਿੰਗ ਤੋਂ ਬਾਅਦ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ| ਮੁਲਜ਼ਮਾਂ ਦੀ ਪਛਾਣ ਖਾਜਾ ਮੋਇਊਦੀਨ, ਅਬਦੁਲ ਸਮਦ ਅਤੇ ਸਈਦ ਅਲੀ ਨਵਾਜ਼ ਵਜੋਂ ਹੋਈ ਹੈ| ਸਾਰੇ ਮੁਲਜ਼ਮ ਤਾਮਿਲਨਾਡੂ ਦੇ ਵਸਨੀਕ ਹਨ|ਪੁਲਸ ਡਿਪਟੀ ਕਮੀਸ਼ਨਰ ਪ੍ਰਮੋਦ ਸਿੰਘ ਖੁਸ਼ਵਾਹ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੇਪਾਲ ਤੋਂ ਤਿੰਨ ਵਿਅਕਤੀ ਦਿੱਲੀ ਪੁੱਜੇ ਹਨ ਜਿਨ੍ਹਾਂ ਨੇ ਕਮਰਾ ਕਿਰਾਏ ‘ਤੇ ਲਿਆ ਹੈ| ਅਤੇ ਹਥਿਆਰ ਤੇ ਅਸਲਾ ਵੀ ਖਰੀਦਿਆ ਹੈ|
ਗੁਪਤ ਸੂਚਨਾ ਦੇ ਆਧਾਰ ‘ਤੇ ਵਜੀਰਾਬਾਦ ਪੁੱਲ ਨੇੜੇ ਨਾਕਾ ਲਾਇਆ ਗਿਆ| ਮੁਲਜ਼ਮਾਂ ਵਲੋਂ ਪੁਲਸ ਉਪਰ ਹਮਲਾ ਕੀਤਾ ਗਿਆ ਪਰ ਪੁਲਸ ਟੀਮ ਨੇ ਮੁਸਤੈਦੀ ਨਾਲ ਤਿੰਨਾਂ ਨੂੰ ਕਾਬੂ ਕਰ ਲਿਆ| ਮੁਲਜ.ਮਾਂ ਦੇ ਦਿੱਲੀ ਵਿੱਚ ਲੁਕਣ ਲਈ ਥਾਂ ਤੇ ਹਥਿਆਰਾਂ ਦਾ ਪ੍ਰਬੰਧ ਇਨ੍ਹਾਂ ਦੇ ਵਿਦੇਸ਼ੀ ਜਾਣਕਾਰਾਂ ਵਲੋਂ ਕੀਤਾ ਗਿਆ ਸੀ| ਪੁਲਸ ਅਨੁਸਾਰ ਸ਼ੱਕੀ ਵਿਅਕਤੀਆਂ ਵਲੋਂ ਦਹਿਸ.ਤੀ ਹਮਲਾ ਕਰਨ ਮਗਰੋਂ ਨੇਪਾਲ ਰਸਤੇ ਪਾਕਿਸਤਾਨ ਭੱਜਨ ਦੀ ਯੋਜਨਾ ਬਣਾਈ ਹੋਈ ਸੀ|