PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ਹਵਾਈ ਅੱਡੇ ’ਤੇ 100 ਤੋਂ ਵੱਧ ਉਡਾਣਾਂ ’ਚ ਦੇਰੀ

ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਅੱਜ ਤੜਕਸਾਰ ਸੰਘਣੀ ਧੁੰਦ ਦੇਖਣ ਨੂੰ ਮਿਲੀ ਜਿਸ ਕਾਰਨ ਵਿਜ਼ੀਬਿਲਟੀ ਘੱਟ ਰਹੀ। ਘੱਟ ਵਿਜ਼ੀਬਿਲਟੀ ਅਤੇ ਖਰਾਬ ਮੌਸਮ ਕਾਰਨ ਸ਼ੁੱਕਰਵਾਰ ਸਵੇਰੇ ਦਿੱਲੀ ਹਵਾਈ ਅੱਡੇ ’ਤੇ 100 ਤੋਂ ਵੱਧ ਉਡਾਣਾਂ ’ਚ ਦੇਰੀ ਹੋਈ ਹੈ।। ਅਧਿਕਾਰੀ ਨੇ ਕਿਹਾ ਕਿ 100 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ ਹੈ ਪਰ ਹੁਣ ਤੱਕ ਕੋਈ ਡਾਇਵਰਜ਼ਨ ਨਹੀਂ ਹੋਇਆ ਹੈ।

ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਕਿਹਾ, ‘‘ਕਿ ਦਿੱਲੀ ਹਵਾਈ ਅੱਡੇ ‘ਤੇ ਲੈਂਡਿੰਗ ਅਤੇ ਟੇਕਆਫ ਜਾਰੀ ਹੈ, ਪਰ ਉਹ ਉਡਾਣਾਂ ਜੋ CAT III ਦੀ ਪਾਲਣਾ ਨਹੀਂ ਕਰਦੀਆਂ ਹਨ ਪ੍ਰਭਾਵਿਤ ਹੋ ਸਕਦੀਆਂ ਹਨ।’’ ਯਾਤਰੀਆਂ ਨੂੰ ਅਪਡੇਟ ਕੀਤੀ ਉਡਾਣ ਦੀ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ ਗਈ ਹੈ।

ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਵੱਲੋਂ ਸੰਚਾਲਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (IGIA) ਰੋਜ਼ਾਨਾ ਲਗਭਗ 1,300 ਉਡਾਣਾਂ ਦੀ ਆਵਾਜਾਈ ਨੂੰ ਸੰਭਾਲਦਾ ਹੈ।

Related posts

ਅਧਿਆਪਕ ਹੀ ਵਿਦਿਆਰਥੀ ਦਾ ਦੋਸਤ, ਮਾਰਗ ਦਰਸ਼ਕ, ਆਦਰਸ਼ ਅਤੇ ਸਲਾਹਕਾਰ ਹੁੰਦਾ ਹੈ

On Punjab

ਆਖਰ ਫਸ ਗਏ ਸੰਨੀ ਦਿਓਲ! ਲਿਮਟ ਤੋਂ ਵੱਧ ਖ਼ਰਚਾ

On Punjab

ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ

Pritpal Kaur