ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਅਹਿਮ ਸੁਣਵਾਈ ਦੌਰਾਨ ਫੇਸਬੁੱਕ ਤੇ whatsap ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੀ ਨਵੀਂ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ। ਇਸ ’ਚ ਫੇਸਬੁੱਕ ਤੇ whatsap ਵੱਲੋਂ Competition Commission of India (ਸੀਸੀਆਈ) ਦੁਆਰਾ ਜਾਰੀ ਨੋਟਿਸ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ।
ਦੱਸਣਯੋਗ ਹੈ ਕਿ Competition Commission of India ਦੁਆਰਾ ਜਾਰੀ ਨੋਟਿਸ ’ਚ whatsapp ਦੀ ਨਵੀਂ privacy policy ’ਤੇ ਕੀਤੀ ਜਾ ਰਹੀ ਜਾਂਚ ਦੇ ਸਬੰਧ ’ਚ ਕੁਝ document ਜਮ੍ਹਾ ਕਰਨ ਲਈ ਕਿਹਾ ਗਿਆ ਹੈ।
ਜਾਣੋ – ਕੀ ਹੈ ਕੇਂਦਰ ਸਰਕਾਰ ਦੀਆਂ ਨਵੀਆਂ ਗਾਈਡਲਾਈਨ
ਕੇਂਦਰ ਸਰਕਾਰ ਦੁਆਰਾ ਜਾਰੀ ਨਵੀਆਂ ਗਾਈਡ ਲਾਈਨ ਦੇ ਮੁਤਾਬਕ ਇੰਟਰਨੈੱਟ ਮੀਡੀਆ ਪਲੇਟਫਾਰਮ ਨੂੰ ਭਾਰਤ ’ਚ ਨੋਡਲ ਆਫਿਸਰ, Resident Grievance Officer Appoint ਕਰਨਾ ਪਵੇਗਾ, ਜੋ ਭਾਰਤ ’ਚ ਹੋਵੇਗਾ। ਇਸ ਅਧਿਕਾਰੀ ਨੂੰ 15 ਦਿਨਾਂ ਦੇ ਅੰਦਰ ਓਟੀਟੀ Content ਖ਼ਿਲਾਫ਼ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਪਵੇਗਾ।
ਇਸ ਤੋਂ ਇਲਾਵਾ ਨਵੀਆਂ ਗਾਈਡਲਾਈਨਜ਼ ਦੇ ਤਹਿਤ ਇੰਟਰਨੈੱਟ ਮੀਡੀਆ ਪਲੇਟਫਾਰਮ ਨੂੰ ਇਕ ਮਹੀਨਾਵਾਰ ਰਿਪੋਰਟ ਜਾਰੀ ਕਰਨੀ ਪਵੇਗੀ, ਜਿਸ ’ਚ ਸ਼ਿਕਾਇਤਾਂ ਤੇ ਉਨ੍ਹਾਂ ਦੇ ਨਿਪਟਾਰੇ ਦੀ ਜਾਣਕਾਰੀ ਦੇਣੀ ਹੋਵੇਗੀ।