modi at bjp meet: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਜਪਾ ਸੰਸਦੀ ਪਾਰਟੀ ਦੀ ਬੈਠਕ ਵਿੱਚ ਕਿਹਾ ਕਿ ਵਿਕਾਸ ਜ਼ਰੂਰੀ ਹੈ ਅਤੇ ਵਿਕਾਸ ਲਈ ਸ਼ਾਂਤੀ, ਸਦਭਾਵਨਾ ਅਤੇ ਏਕਤਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਦੇ ਹਿੱਤ ਲਈ ਕੰਮ ਕਰ ਰਹੇ ਹਾਂ। ਦੇਸ਼ ਅਤੇ ਪਾਰਟੀ ਦੇ ਹਿੱਤ ਵਿੱਚ ਲੜਾਈ ਜਾਰੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਲਾਭ ਲਈ ਕੰਮ ਕਰ ਰਹੀਆਂ ਹਨ, ਜੱਦਕਿ ਕਿ ਸਾਡੀ ਪਾਰਟੀ ਭਾਜਪਾ ਨੂੰ ਰਾਸ਼ਟਰੀ ਹਿੱਤ ਲਈ ਕੰਮ ਕਰਨਾ ਚਾਹੀਦਾ ਹੈ।
ਇਸ ਦੇ ਨਾਲ, ਉਨ੍ਹਾਂ ਕਿਹਾ ਕਿ ਪਾਰਟੀ ਨੇਤਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਵਿੱਚ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ।ਜ਼ਿਕਰਯੋਗ ਹੈ ਕਿ ਪੀਐਮ ਮੋਦੀ ਦਾ ਇਹ ਬਿਆਨ ਨਾਗਰਿਕਤਾ ਸੋਧ ਕਾਨੂੰਨ ਬਾਰੇ ਉੱਤਰ ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਆਇਆ ਹੈ। ਇਸ ਹਿੰਸਾ ਵਿੱਚ 46 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਪੀਐਮ ਮੋਦੀ ਨੇ ਮੀਟਿੰਗ ਨੂੰ ਤਕਰੀਬਨ 15 ਮਿੰਟ ਤੱਕ ਸੰਬੋਧਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਟਿੰਗ ਵਿੱਚ ਸੰਸਦ ਮੈਂਬਰਾਂ ਦੀ ਕਲਾਸ ਵੀ ਲਾਈ ਅਤੇ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਉੱਤੇ 1.25 ਬਿਲੀਅਨ ਲੋਕਾਂ ਦਾ ਬੋਝ ਹੈ। ਤੁਸੀਂ ਬਹੁਤ ਵਿਅਸਤ ਹੋ ਪਰ ਫਿਰ ਵੀ ਦੇਸ਼ ਲਈ ਕੁਝ ਸਮਾਂ ਕੱਢੋ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਜਨਤਕ ਸਿਹਤ ਦੇ ਲਾਭ ਅਤੇ ਵਿਸਥਾਰ ਬਾਰੇ ਦੱਸਿਆ ਜਿਸ ਰਾਹੀਂ ਲੋਕਾਂ ਨੂੰ ਸਸਤੀਆਂ ਦਵਾਈਆਂ ਮਿਲ ਰਹੀਆਂ ਹਨ।