shahrukh arrested by: ਦਿੱਲੀ ਵਿੱਚ ਹੋਈ ਦੇ ਹਿੰਸਾ ਦੌਰਾਨ ਗੋਲੀ ਚਲਾਉਣ ਵਾਲਾ ਸ਼ਾਹਰੁਖ ਦਿੱਲੀ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ ਵਿੱਚ ਪੂਰੀ ਜਾਣਕਾਰੀ ਦੇ ਲਈ, ਦਿੱਲੀ ਪੁਲਿਸ ਦੁਪਹਿਰ 3:30 ਵਜੇ ਇੱਕ ਪ੍ਰੈਸ ਕਾਨਫਰੰਸ ਕਰੇਗੀ। 24 ਫਰਵਰੀ ਨੂੰ ਜ਼ਫਰਾਬਾਦ-ਮੌਜਪੁਰ ਰੋਡ ‘ਤੇ ਸ਼ਾਹਰੁਖ ਨੇ ਆਪਣੀ ਬੰਦੂਕ ਪੁਲਿਸ ਵਾਲੇ’ ਨੂੰ ਦਿਖਾਈ, ਜਿਸ ਦੀ ਵੀਡੀਓ ਵਾਇਰਲ ਹੋਈ ਸੀ। 33 ਸਾਲਾ ਸ਼ਾਹਰੁਖ ਨੇ ਪੁਲਿਸ ਦੀ ਮੌਜੂਦਗੀ ਵਿੱਚ ਅੱਠ ਗੋਲੀਆਂ ਚਲਾਈਆਂ ਸਨ।
ਦਿੱਲੀ ਵਿੱਚ 23, 24 ਅਤੇ 25 ਫਰਵਰੀ ਨੂੰ ਹੋਈ ਹਿੰਸਾ ਦੇ ਵਿੱਚ ਘੱਟੋ ਘੱਟ 47 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਜ਼ਖਮੀ ਹੋਏ ਸਨ। ਪੁਲਿਸ ਦੇ ਸਾਹਮਣੇ ਗੋਲੀਆਂ ਚਲਾਉਣ ਤੋਂ ਬਾਅਦ ਸ਼ਾਹਰੁਖ 25 ਫਰਵਰੀ ਨੂੰ ਅਤੇ ਉਸ ਦਾ ਪਰਿਵਾਰ 26 ਫਰਵਰੀ ਨੂੰ ਘਰ ਤੋਂ ਭੱਜ ਗਿਆ ਸੀ। ਸ਼ਾਹਰੁਖ ਨੂੰ ਲੱਭਣ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਅਤੇ ਹੁਣ ਉਸ ਨੂੰ ਸਫਲਤਾ ਮਿਲੀ ਹੈ। ਸ਼ਾਹਰੁਖ ਨੂੰ ਹੁਣ ਸ਼ਾਮਲੀ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ। ਹਾਲ ਹੀ ਵਿੱਚ ਜੁਆਇੰਟ ਕਮਿਸ਼ਨਰ ਆਲੋਕ ਕੁਮਾਰ ਨੇ ਕਿਹਾ ਸੀ ਕਿ ਫਿਲਹਾਲ ਅਸੀਂ ਸ਼ਾਹਰੁਖ ਖਾਨ ਦੀ ਭਾਲ ਕਰ ਰਹੇ ਹਾਂ, ਜਿਸ ਨੇ ਇੱਕ ਨਿਹੱਥੇ ਸਿਪਾਹੀ ਦੀ ਛਾਤੀ ‘ਤੇ ਪਿਸਤੌਲ ਤਾਣੀ ਅਤੇ ਹਿੰਸਾ ਦੌਰਾਨ ਹਵਾ ਵਿੱਚ ਕਈ ਗੋਲੀਆਂ ਚਲਾਈਆਂ ਸੀ। ਸ਼ਾਹਰੁਖ ਦੇ ਕਈ ਸੰਭਾਵਿਤ ਸਥਾਨਾਂ ‘ਤੇ ਨਿਰੰਤਰ ਛਾਪੇਮਾਰੀ ਜਾਰੀ ਹੈ।
ਦਿੱਲੀ ਵਿੱਚ ਹਿੰਸਾ ਦੇ ਮਾਮਲੇ ਵਿੱਚ 1000 ਤੋਂ ਵੱਧ ਲੋਕਾਂ ਨੂੰ ਜਾਂ ਤਾਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ 350 ਤੋਂ ਵੱਧ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ। ਜਾਣਕਾਰੀ ਮਿਲੀ ਹੈ ਕਿ ਸ਼ਾਹਰੁਖ ਜਿਮ ਜਾਣ ਦਾ ਸ਼ੌਕੀਨ ਹੈ। ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਪਰ ਸ਼ਾਹਰੁਖ ਦੇ ਪਿਤਾ ਡਰੱਗ ਪੈਡਲਰ ਹੋਣ ਦੇ ਕੇਸ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ‘ਤੇ ਕਈ ਮਾਮਲੇ ਦਰਜ ਹਨ। ਹਾਲ ਹੀ ਵਿੱਚ ਉਹ ਜ਼ਮਾਨਤ ‘ਤੇ ਬਾਹਰ ਆਇਆ ਹੈ। ਸ਼ਾਹਰੁਖ ਦੀ ਉਮਰ 27 ਸਾਲ ਹੈ ਅਤੇ ਉਹ ਸੀਲਮਪੁਰ ਦੇ ਚੌਹਾਨ ਬਾਂਗਰ ਦਾ ਵਸਨੀਕ ਹੈ।