PreetNama
ਫਿਲਮ-ਸੰਸਾਰ/Filmy

ਦੀਪਿਕਾ ਪਾਦੁਕੋਣ ਨੇ ਆਪਣੇ ਐਕਸ ਬੁਆਏਫ੍ਰੈਂਡ ਨੂੰ ਲੈ ਕੇ ਆਖੀ ਇਹ ਗੱਲ

deepika-opens-about-her-relationship: ਬਾਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਦੀ ਹੈ। ਹੁਣ ਹਾਲ ਹੀ ਵਿੱਚ ਦੀਪਿਕਾ ਨੇ ਆਪਣੇ ਐਕਸ ਬੁਆਏਫ੍ਰੈਂਡ ਅਤੇ ਬਰੇਕਅਪ ਬਾਰੇ ਗੱਲ ਕੀਤੀ ਹੈ। ਦਰਅਸਲ, ਇੱਕ ਇੰਟਰਵਿਉ ਦੌਰਾਨ ਦੀਪਿਕਾ ਨੇ ਕਿਹਾ, ਮੈਂ ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ ਹੈ, ਜੇਕਰ ਮੈਨੂੰ ਕੋਈ ਧੋਖਾ ਦਿੰਦਾ ਹੈ ਤਾਂ ਮੈਂ ਉਸ ਰਿਸ਼ਤੇ ਵਿੱਚ ਕਿਉਂ ਰਹਾਂਗੀ। ਇਕੱਲੇ ਹੋਣਾ ਬਿਹਤਰ ਹੈ। ਪਰ ਹਰ ਕੋਈ ਮੇਰੇ ਵਾਂਗ ਨਹੀਂ ਸੋਚਦਾ, ਇਸ ਲਈ ਮੈਨੂੰ ਬਹੁਤ ਜ਼ਿਆਦਾ ਦੁੱਖ ਝੱਲਣਾ ਪੈਂਦਾ ਹੈ। ‘ਕਿਸੇ ਦਾ ਨਾਮ ਲਏ ਬਿਨਾਂ ਦੀਪਿਕਾ ਨੇ ਕਿਹਾ, ‘ਮੈਂ ਇੰਨੀ ਮੂਰਖ ਸੀ ਕਿ ਮੈਂ ਉਸ ਨੂੰ ਦੂਜਾ ਮੌਕਾ ਵੀ ਦੇ ਦਿੱਤਾ।

ਕਿਉਂਕਿ ਉਸਨੇ ਮੇਰੇ ਅੱਗੇ ਭੀਖ ਮੰਗੀ ਅਤੇ ਬੇਨਤੀ ਕੀਤੀ। ਪਰ ਮੈਂ ਉਸਨੂੰ ਰੰਗੇ ਹੱਥੀਂ ਫੜ ਲਿਆ ਸੀ। ਮੈਨੂੰ ਇਸ ਵਿਚੋਂ ਬਾਹਰ ਆਉਣ ਲਈ ਸਮਾਂ ਲੱਗਿਆ। ‘ਦੀਪਿਕਾ ਨੇ ਫਿਰ ਕਿਹਾ, ‘ਜਦੋਂ ਉਸਨੇ ਪਹਿਲੀ ਵਾਰ ਮੇਰੇ ਨਾਲ ਧੋਖਾ ਕੀਤਾ ਤਾਂ ਮੈਨੂੰ ਮਹਿਸੂਸ ਹੋਇਆ ਕਿ ਉਸਨੂੰ ਇਸ ਰਿਸ਼ਤੇ ਜਾਂ ਮੇਰੇ ਨਾਲ ਕੋਈ ਸਮੱਸਿਆ ਹੋਵੇਗੀ। ਪਰ ਜਦੋਂ ਕੋਈ ਇਸਦੀ ਆਦੀ ਹੋ ਜਾਂਦਾ ਹੈ, ਤਾਂ ਉਹ ਦੁਬਾਰਾ ਵੀ ਏਦਾਂ ਹੀ ਕਰਦਾ ਹੈ। ਮੈਂ ਆਪਣੇ ਰਿਸ਼ਤੇ ਵਿਚ ਬਹੁਤ ਕੁਝ ਦਿੱਤਾ ਸੀ, ਪਰ ਮੈਨੂੰ ਕੁਝ ਵਾਪਸ ਨਹੀਂ ਮਿਲਿਆ।

ਦੀਪਿਕਾ ਨੂੰ ਭਲੇ ਹੀ ਪਹਿਲੇ ਰਿਸ਼ਤੇ ਵਿਚ ਦੁੱਖ ਮਿਲਿਆ ਹੋਵੇ , ਪਰ ਹੁਣ ਉਸ ਨੂੰ ਬਹੁਤ ਪਿਆਰ ਕਰਨ ਵਾਲਾ ਪਤੀ ਮਿਲਿਆ ਹੈ। ਰਣਵੀਰ ਦੀਪਿਕਾ ਨੂੰ ਬਹੁਤ ਪਿਆਰ ਕਰਦਾ ਹੈ। ਦੀਪਿਕਾ ਅਤੇ ਰਣਵੀਰ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਜੋੜੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਜਲਦ ਹੀ ਰਣਵੀਰ ਸਿੰਘ ਦੇ ਨਾਲ ਫਿਲਮ 83 ਵਿੱਚ ਨਜ਼ਰ ਆਉਣ ਵਾਲੀ ਹੈ, ਜਿਸ ਵਿੱਚ ਉਹ ਰਣਵੀਰ ਕਪਿਲ ਦੇਵ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।

ਹਾਲ ਹੀ ਵਿੱਚ ਆਈ ਖ਼ਬਰ ਦੇ ਅਨੁਸਾਰ ਦੀਪਿਕਾ ਫਿਲਮ ਮਹਾਭਾਰਤ ਵਿੱਚ ਨਜ਼ਰ ਆ ਸਕਦੀ ਹੈ। ਹਾਲਾਂਕਿ ਚਾਰ ਮਹੀਨੇ ਬਾਅਦ ਵੀ ਇਸ ਪ੍ਰਾਜੈਕਟ ‘ਤੇ ਕੰਮ ਸ਼ੁਰੂ ਨਾ ਹੋ ਪਾਉਣ ਨਾਲ ਇਸ ਫਿਲਮ ਦੇ ਬਣਨ ‘ਤੇ ਲੋਕਾਂ ਨੂੰ ਸ਼ੱਕ ਹੋਣ ਲੱਗਾ ਹੈ। ਇਸ ਬਾਰੇ ਵਿਚ ਦੀਪਿਕਾ ਕਹਿੰਦੀ ਹੈ, ‘ਮੈਂ ਬਿਨਾਂ ਸੋਚੇ-ਸਮਝੇ ਕੋਈ ਐਲਾਨ ਨਹੀਂ ਕਰਦੀ ਹਾਂ।

Related posts

ਸੁਸ਼ਾਂਤ ਦੇ ਘਰੋਂ ਮਿਲੀਆਂ ਹੱਥ ਲਿਖਤ ਪੰਜ ਡਾਇਰੀਆਂ ਨੇ ਖੋਲ੍ਹੇ ਕਈ ਰਾਜ

On Punjab

Kapil Sharma Show success bash: Bharti Singh, Sumona Chakravarti, Archana Puran Singh have a blast. See pics

On Punjab

ਹਿਮਾਂਸ਼ੀ ਨੂੰ ਦੇਖ ਫੁੱਟ ਫੁੱਟ ਕੇ ਰੋਈ ਸ਼ਹਿਨਾਜ, ਖੁਦ ਨੂੰ ਮਾਰੇ ਥੱਪੜ

On Punjab