19.08 F
New York, US
December 23, 2024
PreetNama
ਫਿਲਮ-ਸੰਸਾਰ/Filmy

ਦੀਪਿਕਾ ਪਾਦੁਕੋਨ, ਸ਼੍ਰੱਧਾ ਕਪੂਰ ਤੇ ਸਾਰਾ ਅਲੀ ਖਾਨ ਨੂੰ ਨਹੀਂ ਮਿਲੀ ਕਲੀਨ ਚਿੱਟ, NCB ਵੱਲੋਂ ਮੋਬਾਇਲ ਫੋਨ ਜ਼ਬਤ

ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਚ ਹੋ ਰਹੀ ਜਾਂਚ ਵਿਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਤੋਂ NCB ਨੇ ਡਰੱਗਜ਼ ਮਾਮਲੇ ਦੀ ਜਾਂਚ ਦੌਰਾਨ ਕਰੀਬ ਪੰਜ ਘੰਟੇ ਪੁੱਛਗਿਛ ਕੀਤੀ। ਇਸ ਤੋਂ ਇਲਾਵਾ ਡਰੱਗਜ਼ ਮਾਮਲੇ ਚ ਅਦਾਕਾਰ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਤੋਂ ਪੁੱਛਗਿਛ ਕੀਤੀ ਗਈ। ਇਸ ਦੌਰਾਨ NCB ਨੇ ਸਾਰਾ ਦਾ ਫੋਨ ਵੀ ਜ਼ਬਤ ਕਰ ਲਿਆ।

NCB ਨੇ ਡਰੱਗਜ਼ ਮਾਮਲੇ ਨਾਲ ਜੁੜੇ ਸਬੂਤ ਇਕੱਠੇ ਕਰਨ ਲਈ ਸਾਰਾ ਦਾ ਮੋਬਾਇਲ ਜ਼ਬਤ ਕੀਤਾ ਹੈ। ਇਹ ਫੋਨ ਸਾਰਾ ਨੇ 2019 ਚ ਇਸਤੇਮਾਲ ਕੀਤਾ ਸੀ। NCB ਨੇ ਸਾਰਾ ਤੋਂ ਉਸ ਦਾ ਸਾਲ 2017, 2018 ਚ ਇਸਤੇਮਾਲ ਕੀਤਾ ਮੋਬਾਇਲ ਫੋਨ ਵੀ ਪੁੱਛਗਿਛ ਦੌਰਾਨ ਮੰਗਿਆ ਸੀ। ਪਰ ਸਾਰਾ ਅਲੀ ਖਾਨ ਇਹ ਉਪਲਬਧ ਨਹੀਂ ਕਰਾ ਸਕੀ।

ਇਸ ਤੋਂ ਇਲਾਵਾ ਪੁੱਛਗਿਛ ਦੌਰਾਨ NCB ਨੇ ਅਦਾਕਾਰ ਦੀਪਿਕਾ ਪਾਦੁਕੋਨ ਦਾ ਮੋਬਾਇਲ ਵੀ ਜ਼ਬਤ ਕਰ ਲਿਆ ਹੈ। ਕੁਝ ਖਦਸ਼ਿਆਂ ਦੇ ਚੱਲਦਿਆਂ ਦੀਪਿਕਾ ਦੀ ਮੈਨੇਜਕ ਕ੍ਰਿਸ਼ਮਾ, ਜਯਾ ਸ਼ਾਹ, ਰਕੁਲ ਪ੍ਰੀਤ, ਸਿਮੋਨ ਖੰਬਾਟਾ ਦਾ ਮੋਬਾਇਲ ਵੀ ਜ਼ਬਤ ਕਰ ਲਿਆ ਹੈ।

ਡਰੱਗਜ਼ ਮਾਮਲੇ ਚ NCB ਸਾਹਮਣੇ ਪੇਸ਼ ਹੋਈਆਂ ਅਦਾਕਾਰਾਂ ਨੇ ਡਰੱਗਜ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉੱਥੇ ਹੀ NCB ਨੂੰ ਇਹ ਹੱਲ ਹਜ਼ਮ ਨਹੀਂ ਹੋ ਰਹੀ। ਸੂਤਰਾਂ ਮੁਤਾਬਕ ਦੀਪਿਕਾ, ਸ਼੍ਰੱਧਾ ਅਤੇ ਸਾਰਾ ਅਲੀ ਖਾਨ ਨੂੰ ਫਿਲਹਾਲ ਕਲੀਨ ਚਿੱਟ ਨਹੀਂ ਦਿੱਤੀ ਗਈ।

Related posts

ਵਿਨੋਦ ਦੁਆ ਦੇ ਦੇਹਾਂਤ ‘ਤੇ ਸੋਗ ‘ਚ ਡੁੱਬਿਆ ਬਾਲੀਵੁੱਡ, ਮਸ਼ਹੂਰ ਪੱਤਰਕਾਰ ਦੀ ਬੇਟੀ ਦੇ ਸਪੋਰਟ ‘ਚ ਆਏ ਸਿਤਾਰੇ

On Punjab

ਦੀਪਿਕਾ ਨੇ ਖਤਮ ਕੀਤੀ ‘ਛਪਾਕ’ ਦੀ ਸ਼ੂਟਿੰਗ, ਸਭ ਦੇ ਸਾਹਮਣੇ ਕਹੀ ਦਿਲ ਦੀ ਗੱਲ

On Punjab

ਸ਼ਾਹਰੁਖ ਖਾਨ ਨੂੰ ਗੁਜਰਾਤ ਹਾਈਕੋਰਟ ਤੋਂ ਮਿਲੀ ਰਾਹਤ, ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਹਾਦਸੇ ‘ਚ ਵਿਅਕਤੀ ਦੀ ਹੋਈ ਮੌਤ

On Punjab