- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ ਜੋ ਕਿ ਫਿਰੋਜ਼ਪੁਰ ਜ਼ਿਲੇ ਦਾ ਸਭ ਤੋ ਪੁਰਾਣਾ ਸਕੂਲ ਹੈ ਵਿਖੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਜੀ ਦੀ ਅਗਵਾਈ ਵਿਚ ਨਵੇਂ ਸਾਲ ਤੋਂ ਸ਼ੁਰੂ ਕੀਤੀ ਮੁਹਿੰਮ ਹਰ ਮਨੁੱਖ ਲਗਾਵੇ ਇੱਕ ਰੁੱਖ ਅਧੀਨ ਦੀਵਾਂਸ਼ੂ ਖੁਰਾਣਾ ਨੇ ਆਪਣਾ ਜਨਮ ਦਿਵਸ ਇਕ ਵੱਖਰੇ ਅੰਦਾਜ਼ ਵਿਚ ਮਨਾਇਆ। ਇਸ ਨੰਨੇ ਬੱਚੇ ਦੀ ਸੋਚ ਕਿ ਰੁੱਖ ਹੀ ਮਨੁੱਖ ਦਾ ਸੱਚਾ ਮਿੱਤਰ ਹੈ, ਬਿਨਾ ਰੁੱਖਾਂ ਦੇ ਮਨੁੱਖ ਦੀ ਜ਼ਿੰਦਗੀ ਖਤਮ ਹੋ ਰਹੀ ਹੈ। ਜ਼ਿੰਦਗੀ ਜਿਉਣ ਲਈ ਸਵੱਛ ਆਕਸੀਜਨ ਲੈਣ ਲਈ ਰੁੱਖਾਂ ਦਾ ਹੋਣਾਂ ਜ਼ਰੂਰੀ ਹੈ। ਇਸ ਉਪਰਾਲੇ ਨੂੰ ਇਲੈਕਸ਼ਨ ਕਾਨੂਂੰਨਗੋ ਗਗਨ ਖੁਰਾਣਾ ਅਤੇ ਉਨ੍ਹਾਂ ਦੇ ਪਤੀ ਨਿਰਮਲ ਖੁਰਾਣਾ ਵਲੋਂ ਆਪਣੇ ਬੇਟੇ ਦਾ ਜਨਮ ਦਿਵਸ ਸਕੂਲ ਦੇ ਵਿਦਿਆਰਥੀਆਂ ਨਾਲ 5 ਪੌਦੇ ਸਕੂਲ ਦੇ ਖੇਡ ਗਰਾਂਉਂਡ ਵਿਚ ਲਗਾ ਕੇ ਮਨਾਇਆ। ਇਸ ਉਦੇਸ਼ ਲਈ ਇਨ੍ਹਾਂ ਵਲੋਂ ਸਕੂਲ ਨੂੰ ਜ਼ਰੂਰਤ ਅਨੁਸਾਰ ਹਰਿਆ-ਭਰਿਆ ਬਣਾਉਣ ਲਈ 1100 ਰੁਪਏ ਵੀ ਦਿੱਤੇ ਗਏ । ਇਸ ਮੌਕੇ ਓਮ ਪ੍ਰਕਾਸ਼ ਖੁਰਾਣਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰੁੱਖ ਹੀ ਸੱਚਾ ਮਿੱਤਰ ਹੈ ਜੋ ਸਾਨੂੰ ਆਕਸੀਜਨ ਦਿੰਦਾ ਹੈ ਜੇਕਰ ਇਸੇ ਤਰ੍ਹਾਂ ਰੁੱਖਾਂ ਦੀ ਕਟਾਈ ਹੁੰਦੀ ਰਹੀ ਤਾਂ ਸਾਨੂੰ ਆਪਣੇ ਨਾਲ ਇੱਕ ਗੈਸ ਸਿਲੰਡਰ ਵੀ ਰੱਖਣਾ ਪਵੇਗਾ । ਇਸ ਲਈ ਹਰ ਵਿਦਿਆਰਥੀ ਨੂੰ ਵੀ ਆਪਣੀ ਖੁਸ਼ੀ ਦੇ ਮੌਕੇ ਤੇ ਘੱਟ ਤੋਂ ਘੱਟ ਇੱਕ ਰੁੱਖ ਜ਼ਰੂਰ ਲਗਾਵੇ ਅਤੇ ਨਾਲ ਉਸ ਦਾ ਪਾਲਨ-ਪੋਸ਼ਣ ਵੀ ਕਰੇ। ਇਸ ਮੌਕੇ ਪਰਿਵਾਰ ਵਿੱਚੋਂ ਆਸ਼ਾ ਖੁਰਾਣਾ, ਅਮਿਤ ਖੁਰਾਣਾ, ਅਨੂ ਖੁਰਾਣਾ, ਅਸਵਿਨ ਖੁਰਾਣਾ, ਰਾਜਵਿੰਦਰ ਕੌਰ ਅਤੇ ਸਟਾਫ ਵਿੱਚੋਂ ਕਾਰਜ ਸਿੰਘ, ਧਰਿੰਦਰ ਸਚਦੇਵਾ, ਰਾਜਪ੍ਰੀਤ ਕੌਰ, ਮਨਜੀਤ ਕੌਰ, ਮਨਜੀਤ ਸਿੰਘ ਸੇਵਾਮੁਕਤ ਸੈਂਟਰ ਹੈਡ ਟੀਚਰ ਓਮ ਪ੍ਰਕਾਸ਼, ਸੇਵਾਮੁਕਤ ਐਸ.ਡੀ.ਓ ਬਿਜਲੀ ਬੋਰਡ ਮੁਲਖ ਰਾਜ ਆਦਿ ਵੀ ਹਾਜ਼ਰ ਸਨ।
previous post