ਭਾਰਤੀ ਅਥਲੀਟ ਦੁਤੀ ਚੰਦ ਨੂੰ ਲੈ ਕੇ ਚੰਗੀ ਖਬਰ ਹੈ। ਉਨ੍ਹਾਂ ਨੇ ਟੋਕੀਓ ਓਲੰਪਿਕ ਲਈ 100 ਤੇ 200 ਮੀਟਰ ਰੇਸ ਲਈ ਕੁਆਲੀਫਾਈ ਕਰ ਲਿਆ ਹੈ। ਉਨ੍ਹਾਂ ਨੇ ਵਿਸ਼ਵ ਰੈਂਕਿੰਗ ਰਾਹੀਂ ਓਲੰਪਿਕ ਕੋਟਾ ਹਾਸਲ ਕੀਤਾ ਹੈ। ਦੁਤੀ ਦੀ 100 ਮੀਟਰ ‘ਚ ਵਿਸ਼ਵ ਰੈਂਕਿੰਗ 44ਵੀਂ ਹੈ। ਜਦਕਿ 200 ਮੀਟਰ ‘ਚ ਉਹ 51ਵੇਂ ਸਥਾਨ ‘ਤੇ ਹੈ। ਵਿਸ਼ਵ ਰੈਂਕਿੰਗ ਰਾਹੀਂ 100 ਮੀਟਰ ਰੇਸ ‘ਚ 22 ਕੋਟਾ ਸੀ ਜਦਕਿ 200 ਮੀਟਰ ‘ਚ 15 ਖਿਡਾਰੀ ਜਗ੍ਹਾ ਬਣਾ ਸਕਦੇ ਸੀ।
ਦੁਤੀ ਲਈ ਇਹ ਵੱਡੀ ਗੱਲ ਹੈ ਕਿਉਂਕਿ ਹਾਲ ਹੀ ‘ਚ ਉਡੀਸ਼ਾ ਸਰਕਾਰ ਨੇ ਦੇਸ਼ ਦੇ ਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਉਨ੍ਹਾਂ ਨੇ ਨਾਂ ਦੀ ਸ਼ਿਫਾਰਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਦੁਤੀ ਨੇ 100 ਮੀਟਰ ‘ਚ ਆਪਣਾ ਹੀ ਨੈਸ਼ਨਲ ਰਿਕਾਰਡ ਤੋੜ ਕੇ 11.7 ਸੈਕਿੰਡ ਦਾ ਸਮਾਂ ਕੱਢਿਆ ਸੀ। ਉਹ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ 0.02 ਸੈਕਿੰਡ ਤੋਂ ਰਹਿ ਗਈ ਸੀ। ਹਾਲਾਂਕਿ ਹੁਣ ਵਿਸ਼ਵ ਰੈਕਿੰਗ ਦੇ ਆਧਾਰ ‘ਤੇ ਉਨ੍ਹਾਂ ਨੇ ਟੋਕੀਓ ਓਲੰਪਿਕ ਦਾ ਟਿਕਟ ਕਟਾ ਲਈ ਹੈ। ਦੁਤੀ ਨੂੰ ਪਿਛਲੇ ਸਾਲ ਅਰਜੁਨ ਪੁਰਸਕਾਰ ਮਿਲਿਆ ਸੀ।