PreetNama
ਸਿਹਤ/Health

ਦੁਨੀਆਂ ਭਰ ‘ਚ ਲੱਗਿਆ ਸੂਰਜ ਗ੍ਰਹਿਣ, ਸਾਹਮਣੇ ਆਈ ਤਸਵੀਰ

ਦੁਨੀਆਂ ਭਰ ‘ਚ ਸੂਰਜ ਗ੍ਰਹਿਣ ਲੱਗ ਚੁੱਕਾ ਹੈ ਇਸ ਦੌਰਾਨ ਆਬੂ ਧਾਬੀ ਤੋਂ ਪਹਿਲੀ ਤਸਵੀਰ ਸਾਹਮਣੇ ਆਈ ਹੈ। ਨਾਸਾ ਦੇ ਮੁਤਾਬਕ ਕੋਈ ਵੀ ਵਿਅਕਤੀ ਸੂਰਜ ਗ੍ਰਹਿਣ ਨੂੰ ਨੰਗੀ ਅੱਖ ਨਾਲ ਨਾ ਦੇਖੇ। ਇਸ ਦੁਰਲੱਭ ਸੂਰਜ ਗ੍ਰਹਿਣ ਨੂੰ ਦੇਖਣ ਲਈ ਸੋਲਰ ਫਿਲਟਰ ਗਲਾਸ ਵਾਲੀ ਐਨਕ ਦਾ ਹੀ ਇਸਤੇਮਾਲ ਕੀਤਾ ਜਾਵੇ।

ਐਕਸ-ਰੇਅ ਜਾਂ ਸਧਾਰਨ ਗਲਾਸ ਵਾਲੀ ਐਨਕ ਨਾਲ ਇਸ ਨੂੰ ਨਾ ਦੇਖਿਆ ਜਾਵੇ। ਇਸ ਨਾਲ ਅੱਖਾਂ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ। ਇਹ ਵੀ ਕਿਹਾ ਗਿਆ ਕਿ ਗ੍ਰਹਿਣ ਦੌਰਾਨ ਡਰਾਇੰਵਿੰਗ ਜਾਂ ਰਾਇੰਡਿੰਗ ਨਹੀਂ ਕਰਨੀ ਚਾਹੀਦੀ। ਛੋਟੇ ਬੱਚਿਆਂ ਨੂੰ ਸੂਰਜ ਗ੍ਰਹਿਣ ਨਹੀਂ ਦਿਖਾਉਣਾ ਚਾਹੀਦਾ।

ਦੁਨੀਆਂ ‘ਚ ਇਹ ਗ੍ਰਹਿਣ ਭਾਰਤ, ਨੇਪਾਲ, ਪਾਕਿਸਤਾਨ, ਯੂਏਈ, ਇਥੋਪੀਆ ਤੇ ਕਾਂਗੋ ‘ਚ ਦਿਖਾਈ ਦੇਵੇਗਾ। ਭਾਰਤ ‘ਚ ਹਰਿਆਣਾ, ਉੱਤਰਾਖੰਡ ਤੇ ਰਾਜਸਥਾਨ ਦੇ ਕੁਝ ਸ਼ਹਿਰਾਂ ‘ਚ ਸੂਰਜ ਗ੍ਰਹਿਣ ਦੇਖਣ ਨੂੰ ਨਹੀਂ ਮਿਲੇਗਾ। ਉੱਥੇ ਹੀ ਜੈਪੁਰ, ਦਿੱਲੀ, ਚੰਡੀਗੜ੍ਹ, ਮੁੰਬਈ, ਕੋਲਕਾਤਾ, ਹੈਦਰਾਬਾਦ, ਚੇਨੱਈ, ਸ਼ਿਮਲਾ ਤੇ ਲਖਨਊ ਜਿਹੇ ਸ਼ਹਿਰਾਂ ‘ਚ ਅੰਸ਼ਕ ਤੌਰ ‘ਤੇ ਗ੍ਰਹਿਣ ਦਿਖਾਈ ਦੇਵੇਗਾ।

Related posts

ਡਰਾਈ ਫਰੂਟ ਕਚੌਰੀ

On Punjab

ਧੁੱਪ ਤੋਂ ਮਿਲਣ ਵਾਲਾ ਵਿਟਾਮਿਨ ਕਿਉਂ ਹੈ ਸਭ ਤੋਂ ਜ਼ਰੂਰੀ? ਜਾਣੋਂ ਇਸ ਦੀ ਕਮੀ ਦੇ ਸੰਕੇਤ

On Punjab

Karwa Chauth 2020 : ਕਦੋਂ ਹੈ ਸੁਹਾਗਣਾਂ ਦਾ ਵਰਤ ਕਰਵਾ ਚੌਥ? ਜਾਣੋ ਪੂਜਾ ਦਾ ਮਹੂਰਤ

On Punjab