ਕੋਰੋਨਾ ਸੰਕ੍ਰਮਣ ਨੇ ਦੁਨੀਆਭਰ ‘ਚ ਤਬਾਹੀ ਮਚਾਈ ਹੋਈ ਹੈ। ਇਸ ਮਹਾਮਾਰੀ ਨੇ ਹੁਣ ਤਕ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ ਤੇ ਲੱਖਾਂ ਬੱਚੇ ਇਸ ਦੌਰ ‘ਚ ਅਨਾਥ ਹੋਏ ਹਨ। ਕੋਰੋਨਾ ਮਹਾਮਾਰੀ ਕਾਰਨ ਹੁਣ ਤਕ ਦੁਨੀਆਭਰ ਦੇ 15 ਲੱਖ ਬੱਚਿਆਂ ਨੇ ਆਪਣੇ ਮਾਤਾ-ਪਿਤਾ ਜਾਂ ਇਨ੍ਹਾਂ ‘ਚ ਕਿਸੇ ਇਕ ਨੂੰ ਖੋਹ ਦਿੱਤਾ ਹੈ। ਦਿ ਲੈਂਸੇਟ ‘ਚ ਪ੍ਰਕਾਸ਼ਿਤ ਇਕ ਨਵੀਂ ਖੋਜ ‘ਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਇਸ ‘ਚ ਇਕ ਲੱਖ 90 ਹਜ਼ਾਰ ਬੱਚੇ ਭਾਰਤ ਦੇ ਹਨ ਜਿਨ੍ਹਾਂ ਨੇ ਕੋਰੋਨਾ ਕਾਲ ‘ਚ ਆਪਣੇ ਮਾਤਾ-ਪਿਤਾ ‘ਚੋਂ ਕੋਈ ਇਕ, ਕਸਟੋਡੀਅਲ ਦਾਦ-ਦਾਦੀ ਨੂੰ ਗੁਆ ਚੁੱਕੇ ਹਨ।
ਰਿਪੋਰਟ ਮੁਤਾਬਕ ਕੋਰੋਨਾ ਮਹਾਮਾਰੀ ਸ਼ੁਰੂਆਤ ਦੇ 14 ਮਹੀਨਿਆਂ ‘ਚ 10 ਲੱਖ ਤੋਂ ਜ਼ਿਆਦਾ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੋਵਾਂ ਜਾਂ ਇਨ੍ਹਾਂ ‘ਚੋ ਕਿਸੇ ਇਕ ਨੂੰ ਗੁਆ ਦਿੱਤਾ ਜਦਕਿ ਬਾਕੀ 50 ਹਜ਼ਾਰ ਨੇ ਉਨ੍ਹਾਂ ਨਾਲ ਰਹਿਣ ਵਾਲੇ ਦਾਦਾ-ਦਾਦੀ ਨੂੰ ਇਸ ਮਹਾਮਾਰੀ ‘ਚ ਗੁਆ ਦਿੱਤਾ ਹੈ। ਮਾਹਿਰਾਂ ਮੁਤਾਬਕ ਭਾਰਤ ‘ਚ ਮਾਰਚ 2021 ਤੋਂ ਅਪ੍ਰੈਲ 2021 ‘ਚ ਅਨਾਥ ਬੱਚਿਆਂ ਦੀ ਗਿਣਤੀ ‘ਚ 8.5 ਗੁਣਾ ਵਾਧਾ ਹੋਇਆ ਹੈ। ਇਸ ਅੰਤਰਾਲ ‘ਚ ਇੱਥੇ ਅਨਾਥ ਬੱਚਿਆਂ ਦੀ ਗਿਣਤੀ 5091 ਤੋਂ ਵਧ ਕੇ 43,139 ਹੋਈ ਹੈ। ਮਾਹਿਰਾਂ ਦੀ ਮੰਨੀਏ ਤਾਂ ਜਿਨ੍ਹਾਂ ਬੱਚਿਆਂ ਨੇ ਮਾਤਾ ਪਿਤਾ ਜਾਂ ਦੇਖਭਾਲ ਕਰਨ ਵਾਲਿਆਂ ਨੂੰ ਗੁਆ ਦਿੱਤਾ ਹੈ ਉਨ੍ਹਾਂ ਦੀ ਸਿਹਤ ਤੇ ਸੁਰੱਖਿਆ ‘ਤੇ ਖਤਰਾ ਪੈਦਾ ਹੋ ਸਕਦਾ ਹੈ।