31.48 F
New York, US
February 6, 2025
PreetNama
ਸਿਹਤ/Health

ਦੁਨੀਆ ’ਚ ਕੋਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ 22 ਕਰੋੜ 18 ਲੱਖ ਤੋਂ ਉੱਪਰ, 5.52 ਅਰਬ ਤੋਂ ਵੱਧ ਨੂੰ ਲੱਗੀ ਵੈਕਸੀਨ

ਦੁਨੀਆ ’ਚ ਕੋਰੋਨਾ ਮਹਾਮਾਰੀ ਨੂੰ ਆਏ ਦੋ ਸਾਲ ਹੋਣ ਵਾਲੇ ਹਨ ਤੇ ਅੱਜ ਵੀ ਕਈ ਦੇਸ਼ਾਂ ’ਚ ਇਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। Johns Hopkins University ਅਨੁਸਾਰ ਵਿਸ਼ਵ ਕੋਰੋਨਾ ਵਾਇਰਸ ਕੇਸਲੋਡ ਹੁਣ 221.8 ਮਿਲੀਅਨ ਤੋਂ ਉਪਰ ਪਹੁੰਚ ਚੁੱਕੇ ਹਨ, ਜਦਕਿ ਮੌਤਾਂ 4.58 ਮਿਲੀਅਨ ਤੋਂ ਵੱਧ ਹੋ ਗਈਆਂ ਹਨ ਤੇ ਹੁਣ ਤਕ ਦੁਨੀਆ ’ਚ ਟੀਕਾਕਰਨ 5.52 ਬਿਲੀਅਨ ਤੋਂ ਵੱਧ ਹੋ ਗਿਆ ਹੈ। ਬੁੱਧਵਾਰ ਸਵੇਰੇ ਨਵੇਂ ਅਪਡੇਟ ’ਚ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ (ਸੀਐੱਸਐੱਸਈ) ਨੇ ਜਾਣਕਾਰੀ ਦਿੱਤੀ ਕਿ ਮੌਜੂਦਾ ਸਮੇਂ ’ਚ ਵਿਸ਼ਵ ਕੇਸਲੋਡ, ਮਰਨ ਵਾਲਿਆਂ ਦੀ ਗਿਣਤੀ ਤੇ ਟੀਕਾਕਰਨ ਦੀ ਗਿਣਤੀ 22 ਕਰੋੜ 18 ਲੱਖ 68 ਹਜ਼ਾਰ 505, 45 ਲੱਖ 85 ਹਜ਼ਾਰ 508 ਤੇ 5.52 ਅਰਬ ਸੀ।

ਸੀਐੱਸਐੱਸਈ ਅਨੁਸਾਰ ਅਮਰੀਕਾ ਦੁਨੀਆ ਦੇ ਸਭ ਤੋਂ ਵੱਧ ਮਾਮਲਿਆਂ ਤੇ ਮੌਤਾਂ ਦੀ ਗਿਣਤੀ 40,27,567 ਤੇ 650,511 ਦਰਜ ਕਰਨ ਤੋਂ ਬਾਅਦ ਸਭ ਤੋਂ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਇਨਫੈਕਸ਼ਨ ਦੇ ਮਾਮਲਿਆਂ ’ਚ ਭਾਰਤ 3 ਕਰੋੜ 30 ਲੱਖ 58 ਹਜ਼ਾਰ 843 ਮਾਮਲਿਆਂ ਦੇ ਨਾਲ ਦੂਜੇ ਸਥਾਨ ’ਤੇ ਹੈ।

ਸੀਐੱਸਐੱਸਈ ਅੰਕੜੇ ਕਹਿੰਦੇ ਹਨ, 3 ਮਿਲੀਅਨ (30 ਲੱਖ) ਤੋਂ ਵੱਖ ਮਾਮਲਿਆਂ ਵਾਲੇ ਹੋਰ ਸਭ ਤੋਂ ਖ਼ਰਾਬ ਦੇਸ਼ ਬ੍ਰਾਜ਼ੀਲ (20,914,237), ਯੂਕੇ (7,089,051), ਰੂਸ (6,946,922), ਫਰਾਂਸ (6,938,866), ਤੁਰਕੀ (6,542,624), ਈਰਾਨ (5,184,124), ਕੋਲੰਬਿਆ (4,921,410) ਸਪੇਨ (4,892,640), ਇਟਲੀ (4,574,787), ਇੰਡੋਨੇਸ਼ੀਆ (4,133,433), ਜਰਮਨੀ (4,039,667) ਤੇ ਮੈਕਸੀਕੋ (3,449,295) ਹਨ।

ਮੌਤਾਂ ਦੇ ਮਾਮਲੇ ’ਚ ਬ੍ਰਾਜ਼ੀਲ 584,108 ਮੌਤਾਂ ਨੂੰ ਦਰਜ ਕਰਨ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਉੱਥੇ ਇਕ ਲੱਖ ਤੋਂ ਜ਼ਿਆਦਾ ਮੌਤਾਂ ਦਰਜ ਕਰਨ ਵਾਲੇ ਦੇਸ਼ ਇਸ ਤਰ੍ਹਾਂ ਹਨ। ਭਾਰਤ (441,042), ਮੈਕਸੀਕੋ (264,541), ਰੂਸ (185,447), ਇੰਡੋਨੇਸ਼ੀਆ (137,156), ਯੂਕੇ (133,808), ਇਟਲੀ (129,638), ਕੋਲੰਬੀਆ (125,378), ਫਰਾਂਸ (115,680) ਤੇ ਈਰਾਨ (111,892)।

Related posts

Weight Loss Tips: ਇਹ 7 ਆਯੁਰਵੈਦਿਕ ਉਪਾਅ ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਕਰਨਗੇ ਕੰਮ

On Punjab

ਜਾਣੋ ਭਿੰਡੀ ਦੇ ਫਾਇਦਿਆਂ ਬਾਰੇ

On Punjab

ਮਿਰਗੀ ਦੇ ਦੌਰਾ ਪੈਣ ‘ਤੇ ਮਰੀਜ਼ ਨਾਲ ਕੀ ਨਹੀਂ ਕਰਨਾ ਚਾਹੀਦਾ, ਜਾਣੋ ਇੱਥੋਂ

On Punjab