39.04 F
New York, US
November 22, 2024
PreetNama
ਖਾਸ-ਖਬਰਾਂ/Important News

ਦੁਨੀਆ ’ਚ ਲਗਾਤਾਰ ਘੱਟ ਹੋ ਰਹੇ ਕੋਰੋਨਾ ਦੇ ਮਾਮਲੇ, ਇਸ ਹਫ਼ਤੇ 10 ਫੀਸਦੀ ਤਕ ਆਈ ਕਮੀ : WHO

ਸਿਹਤ ਸੰਗਠਨ ਨੇ ਕਿਹਾ ਕਿ ਦੁਨੀਆ ’ਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ। WHO ਨੇ ਦੱਸਿਆ ਕਿ ਹਫ਼ਤੇ ’ਚ ਕੋਵਿਡ 19 ਮਾਮਲਿਆਂ ਤੇ ਮੌਤਾਂ ਦੀ ਗਿਣਤੀ ’ਚ ਕਾਫੀ ਗਿਰਾਵਟ ਆਈ ਹੈ। ਵਿਸ਼ਵ ਸੰਗਠਨ ਅਨੁਸਾਰ ਦੱਖਣੀ-ਪੂਰਵ ਏਸ਼ੀਆਈ ਖੇਤਰ ’ਚ ਪਿਚਲੇ ਦੋ ਮਹੀਨਿਆਂ ’ਚ ਕੋਰੋਨਾ ਦੇ ਮਾਮਲੇ ਤੇ ਮੌਤ ਦੋਵੇਂ ਦੀ ਘਟਨਾਵਾਂ ’ਚ ਘਾਟ ਆਈ ਹੈ।

ਇਸ ਹਫ਼ਤੇ ਜਾਰੀ ਕੀਤੇ ਗਏ ਕੋਵਿਡ-19 ਮਹਾਮਾਰੀ ਵਿਗਿਆਨ ਅਪਡੇਟ ’ਚ ਕਿਹਾ ਗਿਆ ਹੈ ਕਿ 20 ਤੋਂ 26 ਸਤੰਬਰ ਦੌਰਾਨ 33 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਤੇ 55,000 ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ। ਜੋ ਇਸ ਨਾਲ ਪਿਛਲੇ ਹਫ਼ਤੇ ਦੀ ਤੁਲਨਾ ’ਚ 10 ਫੀਸਦੀ ਘੱਟ ਹੈ। ਉਨ੍ਹਾਂ ਨੇ ਦੱਸਿਆ ਕਿ ਉੱਚ ਪੱਧਰ ’ਤੇ ਕੋਵਿਡ 19 ਮਾਮਲਿਆਂ ਤੇ ਮੌਤਾਂ ਦੀ ਗਿਣਤੀ ’ਚ ਗਿਰਾਵਟ ਜਾਰੀ ਹੈ।

ਨਵੇਂ ਮਾਮਲਿਆਂ ’ਚ ਸਭ ਤੋਂ ਜ਼ਿਆਦਾ ਕਮੀ ਪੂਰਬੀ ਮੈਡੀਟੇਰੀਅਨ ਖੇਤਰ ਤੋਂ ਦਰਜ ਕੀਤੀ ਗਈ। ਇਸ ਤੋਂ ਬਾਅਦ ਪੱਛਮੀ ਖੇਤਰ, ਅਮਰੀਕਾ ਦੇ ਖੇਤਰ, ਅਪਰੀਕੀ ਖੇਤਰ ਤੇ ਦੱਖਮੀ-ਪੂਰਵ ਏਸ਼ੀਆ ’ਚ ਹੈ।

Related posts

ਟਿਊਨੀਸ਼ੀਆ ‘ਚ ਬੱਚਿਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 26 ਦੀ ਮੌਤ

On Punjab

ਅਮਰੀਕਾ ਦਾ ਬਾਰਡਰ ਟੱਪਣ ਵਾਲਿਆਂ ਨੂੰ ਡੱਕਣਗੇ ਟਰੰਪ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾ

On Punjab

ਕੋਰੋਨਾ ਬਾਰੇ ਵੱਡਾ ਖੁਲਾਸਾ, ਯੂਕੇ ‘ਚ ਮੁੜ ਪਰਤੀ ਮਹਾਂਮਾਰੀ, ਲੌਕਡਾਊਨ ਦਾ ਐਲਾਨ

On Punjab