ਮਲੇਸ਼ੀਆ ਦੀ ਦਸਤਾਨੇ ਬਣਾਉਣ ਵਾਲੀ ਕੰਪਨੀ ਨੇ ਕਿਹਾ ਹੈ ਕਿ ਉਸ ਦੇ ਇਕ ਕਰਮਚਾਰੀ ਦੀ ਕੋਰੋਨਾ ਸੰਕ੍ਰਮਤ ਹੋਣ ਕਾਰਨ ਮੌਤ ਹੋ ਗਈ ਹੈ। ਕੋਰੋਨਾ ਦੇ ਲੱਛਣਾਂ ਤੋਂ ਬਾਅਦ ਉਕਤ ਕਰਮਚਾਰੀ ਦੀ ਜਾਂਚ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਦਸਤਾਨੇ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ‘ਚ ਹੜਕੰਪ ਮਚ ਗਿਆ ਹੈ।
ਦੱਸਣਯੋਗ ਹੈ ਕਿ Top Glove Corp ਦੁਨੀਆ ਦੀ ਸਭ ਤੋਂ ਵੱਡੀ ਦਸਤਾਨੇ ਬਣਾਉਣ ਵਾਲੀ ਕੰਪਨੀ ਹੈ। ਕੰਪਨੀ ਨੇ ਰਾਇਟਰ ਨੂੰ ਈਮੇਲ ‘ਚ ਦੱਸਿਆ ਕਿ ਉਕਤ ਮਜ਼ਦੂਰ ਨੇਪਾਲ ਦਾ ਰਹਿਣ ਵਾਲਾ ਸੀ। 29 ਸਾਲਾ ਵਿਅਕਤੀ ਦੀ ਸ਼ਨੀਵਾਰ ਨੂੰ ਫੇਫੜਿਆਂ ਦੀ ਫਾਈਬਰੋਸਿਸ (Fibrosis) ਨਾਲ ਕੋਵਿਡ-19 ਦੇ ਕਾਰਨ ਦੇਹਾਂਤ ਹੋ ਗਿਆ।
ਦੱਸਣਯੋਗ ਹੈ ਕਿ ਦਸਤਾਨੇ ਬਣਾਉਣ ਵਾਲੀ ਕੰਪਨੀ ਦੇ ਸ਼ੇਅਰ 9.4 ਫ਼ੀਸਦੀ ਤਕ ਡਿੱਗ ਗਏ। ਰਾਇਟਰ ਨੇ ਐਤਵਾਰ ਨੂੰ ਦੱਸਿਆ ਕਿ ਕੰਪਨੀ ਨੇ ਸਤੰਬਰ ‘ਚ ਇਕ ਨੇਪਾਲੀ ਕਰਮਚਾਰੀ ਨੂੰ ਕੱਢ ਦਿੱਤਾ ਸੀ, ਕਿਉਂਕਿ ਉਸ ਨੇ ਹੋਰ ਕਈ ਕਰਮਚਾਰੀਆਂ ਨਾਲ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੀ ਉਲੰਘਣਾ ਕੀਤੀ ਸੀ। ਕੰਪਨੀ ‘ਚ 5000 ਤੋਂ ਵੱਧ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਹਾਲਾਂਕਿ ਪਿਛਲੇ ਹਫ਼ਤੇ ਕੰਪਨੀ ਨੇ ਕਿਹਾ ਸੀ ਕਿ 94 ਫ਼ੀਸਦੀ ਕਰਮਚਾਰੀਆਂ ਕੰਮ ‘ਤੇ ਵਾਪਸੀ ਲਈ ਫੀਟ ਹਨ। ਕੰਪਨੀ ਪ੍ਰਬੰਧਨ ਦਾ ਕਹਿਣਾ ਹੈ ਕਿ ਉਸ ਨੇ ਕੁਝ ਉਤਪਾਦਨ ਇਕਾਈਆਂ ਨੂੰ ਬੰਦ ਕਰ ਦਿੱਤਾ ਸੀ।