70.83 F
New York, US
April 24, 2025
PreetNama
ਸਮਾਜ/Social

ਦੁਨੀਆ ਦੇ ਆਖਰੀ ਮਹਾਦੀਪ ਤਕ ਪਹੁੰਚਿਆ ਕੋਰੋਨਾ ਵਾਇਰਸ, ਅੰਟਾਰਕਟਿਕਾ ਵੀ ਨਹੀਂ ਰਿਹਾ ਅਣਛੋਹਿਆ

ਕੋਰੋਨਾ ਵਾਇਰਸ ਅੰਟਾਰਕਟਿਕਾ (Antarctica) ਤਕ ਪਹੁੰਚ ਗਿਆ ਹੈ। ਹੁਣ ਤਕ ਧਰਤੀ ਦੇ ਦੱਖਣੀ ਸਿਰੇ ’ਤੇ ਸਥਿਤ ਇਹ ਮਹਾਦੀਪ ਇਸ ਮਹਾਮਾਰੀ ਦੀ ਲਪੇਟ ’ਚ ਆਉਣ ਤੋਂ ਬਚਿਆ ਸੀ। Chilean Army ਨੇ ਇਹ ਜਾਣਕਾਰੀ ਦਿੱਤੀ ਹੈ। Chilean Army ਨੇ ਕਿਹਾ ਕਿ ਅੰਟਾਰਕਟਿਕਾ ’ਤੇ ਸਥਿਤ Research Station Bernardo O Higgins Base ਦੀ ਦੇਖ-ਰੇਖ ਕਰਨ ਵਾਲੀ ਕੰਪਨੀ ਦੇ 10 ਕਰਮਚਾਰੀ ਤੇ ਫ਼ੌਜ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਇਆ ਗਿਆ ਹੈ। ਉਨ੍ਹਾਂ ਨੂੰ ਉੱਥੋਂ ਹਟਾ ਕੇ ਚਿਲੀ ’ਚ Quarantine ਕੀਤਾ ਗਿਆ ਹੈ। ਚਿਲੀ ਦੀ ਫ਼ੌਜ ਇਸ ਰਿਸਰਚ ਸਟੈਸ਼ਨ ਨੂੰ ਸੰਚਾਲਿਤ ਕਰਦੀ ਹੈ।

ਫ਼ੌਜ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਨਿਗਰਾਨੀ ’ਚ ਰੱਖਿਆ ਗਿਆ ਹੈ ਤੇ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। ਚਾਰੇ ਪਾਸੇ ਦੱਖਣੀ ਮਹਾਸਾਗਰ ਨਾਲ ਘਿਰੇ ਅੰਟਾਰਕਟਿਕਾ ਦਾ ਜ਼ਿਆਦਾਤਰ ਹਿੱਸਾ ਬਰਫ਼ ਦੇ ਪਹਾੜਾਂ ਨਾਲ ਢੱਕਿਆ ਹੋਇਆ ਹੈ। ਪੂਰੇ ਮਹਾਦੀਪ ’ਤੇ 38 ਰਿਸਰਚ ਸਟੇਸ਼ਨ ਫੈਲੇ ਹੋਏ ਹਨ, ਜਿੱਥੇ ਲਗਪਗ ਇਕ ਹਜ਼ਾਰ ਤੋਂ ਵਧ ਲੋਕ ਰਹਿੰਦੇ ਹਨ। ਕੋਰੋਨਾ ਸੰ¬ਕ੍ਰਮਣ ਤੋਂ ਇਸ ਨੂੰ ਬਚਾਉਣ ਲਈ ਕਈ ਉਪਾਅ ਕੀਤੇ ਗਏ ਸਨ। ਅੰਟਾਰਤਟਿਕਾ ਨੇ ਇਸ ਤੋਂ ਪਹਿਲਾ Tourism ’ਤੇ ਰੋਕ ਲਾ ਦਿੱਤੀ ਗਈ ਸੀ ਤੇ ਹੋਰ ਸਰਗਰਮੀਆਂ ’ਚ ਕਟੌਤੀ ਕਰ ਦਿੱਤੀ ਗਈ ਸੀ।
ਮੰਨਾਇਆ ਜਾ ਰਿਹਾ ਹੈ ਕਿ 27 ਨਵੰਬਰ ਨੂੰ ਚਿਲੀ ਤੋਂ ਚੁੱਕ ਸਾਮਾਨ ਅੰਟਾਰਕਟਿਕਾ ਪਹੁੰਚਾਇਆ ਸੀ ਤੇ ਇਸ ਤੋਂ ਲੋਕ ਸੰ¬ਕ੍ਰਮਿਤ ਹੋ ਗਏ। ਚਿਲੀ ਦੀ ਜਲ ਸੈਨਾ ਦਾ ਦਾਅਵਾ ਹੈ ਕਿ ਅੰਟਾਰਕਟਿਕਾ ਦੇ ਦੌਰੇ ’ਤੇ ਜਿੰਨੇ ਵੀ ਲੋਕ ਗਏ ਸਨ ਉਨ੍ਹਾਂ ਦਾ ਪੀਸੀਆਰ ਟੈਸਟ ਕਰਵਾਇਆ ਗਿਆ ਹੈ ਤੇ ਸਾਰੇ ਨੈਗੇਟਿਵ ਹਨ। Bernardo O Higgins Research Station Chile ਦੇ ਅੰਟਾਰਕਟਿਕ ’ਚ ਚਾਰ ਸਥਾਈ ਬੇਸਾਂ ’ਚੋਂ ਇਕ ਹੈ ਤੇ ਇਸ ਨੂੰ ਉਸ ਦੀ ਫ਼ੌਜ ਸੰਚਾਲਿਤ ਕਰਦੀ ਹੈ।
ਕਾਉਂਸਿਲ ਆਫ ਮੈਨੇਜ਼ਰ ਆਫ ਨੈਸ਼ਨਲ ਅੰਟਾਰਕਟਿਕ ਪ੍ਰੋਗਰਾਮ ਦੇ ਦਸਤਾਵੇਜ ਮੁਤਾਬਕ ਬਹੁਤ ਜ਼ਿਆਦਾ ਸੰਕ੍ਰਾਮਕ ਕੋਰੋਨਾ ਵਾਇਰਸ ਅੰਟਾਰਕਟਿਕਾ ਦੇ ਸਖ਼ਤ ਵਾਤਾਵਰਨ ’ਚ ਜ਼ਿਆਦਾ ਜਾਨਲੇਵਾ ਤੇ ਤੇਜ਼ੀ ਨਾਲ ਫੈਲ ਸਕਦਾ ਹੈ ਤੇ ਮੈਡੀਕਲ ਸਹੂਲਤਾਂ ਦੇ ਸੀਮਿਤ ਹੋਣ ਦੇ ਸੰਭਾਵਿਤ ਤੌਰ ’ਤੇ ਖ਼ਤਰਨਾਕ ਨਤੀਜੇ ਹੋ ਸਕਦੇ ਹਨ।

Related posts

ਭਾਰਤੀ ਦਿੱਖ ਵਾਲੀਆਂ ਫ਼ਿਲਮਾਂ ਹੀ ਦੁਨੀਆਂ ਦੀ ਪਹਿਲੀ ਪਸੰਦ ਰਹੀਆਂ ਤੇ ਹਮੇਸ਼ਾ ਰਹਿਣਗੀਆਂ…

Pritpal Kaur

ਮੁੰਬਈ ਇੰਡੀਅਨਜ਼ ਨੇ ਚੇਨੱਈ ਨੂੰ ਨੌਂ ਵਿਕਟਾਂ ਨਾਲ ਹਰਾਇਆ

On Punjab

ਦੁਬਈ ‘ਚ ਸੜਕ ਹਾਦਸੇ ਦੌਰਾਨ 2 ਭਾਰਤੀ ਵਿਦਿਆਰਥੀਆਂ ਦੀ ਮੌਤ

On Punjab