66.38 F
New York, US
November 7, 2024
PreetNama
ਖਾਸ-ਖਬਰਾਂ/Important News

ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਨੂੰ ਲੱਗਣ ਲੱਗਿਆ ਚੀਨ ਤੋਂ ਡਰ, ਜਾਣੋ ਕਿਉਂ?

ਬੀਜਿੰਗ: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਨੂੰ ਚੀਨ ਤੋਂ ਡਰ ਲੱਗਣ ਲੱਗਿਆ ਹੈ। ਅਮਰੀਕੀ ਰੱਖਿਆ ਵਿਭਾਗ ਦੀ ਵੈੱਬਸਾਈਟ ਵਿੱਚ ਦੁਨੀਆ ‘ਚ ਬਦਲ ਰਹੇ ਸ਼ਕਤੀ ਸੰਤੁਲਨ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਵਿੱਚ ਚੀਨ ਨੂੰ ਅਮਰੀਕਾ ਲਈ ਰੂਸ ਨਾਲੋਂ ਜ਼ਿਆਦਾ ਖ਼ਤਰਨਾਕ ਦੱਸਿਆ ਗਿਆ ਹੈ।

ਅਮਰੀਕੀ ਵੈੱਬਸਾਈਟ ‘ਤੇ ਅਮਰੀਕੀ ਰੱਖਿਆ ਸਕੱਤਰ ਮਾਰਕ ਗ੍ਰਾਫ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਅਮਰੀਕਾ ਇਸ ਸਮੇਂ ਸ਼ਕਤੀ ਮੁਕਾਬਲੇ ਦੇ ਨਵੇਂ ਪੜਾਅ ਵਿੱਚੋਂ ਲੰਘ ਰਿਹਾ ਹੈ। ਇਹ ਲਿਖਿਆ ਗਿਆ ਹੈ ਕਿ ਇਹ ਸ਼ਕਤੀ ਮੁਕਾਬਲੇ ਦਾ ਯੁੱਗ ਹੈ। ਇਸ ਲੇਖ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦਾ ਟਾਪ ਦਾ ਰਣਨੀਤਕ ਮੁਕਾਬਲਾ ਚੀਨ ਨਾਲ ਹੈ, ਉਸ ਤੋਂ ਬਾਅਦ ਰੂਸ ਨਾਲ। ਚੀਨ ਨੂੰ ਲੇਖ ‘ਚ ਵੱਡੀ ਸਮੱਸਿਆ ਵਜੋਂ ਦਰਸਾਇਆ ਗਿਆ ਹੈ ਜਿਸ ‘ਤੇ ਚੀਨ ਨੇ ਆਪਣਾ ਜਵਾਬ ਦਿੱਤਾ ਹੈ।

ਬੀਜਿੰਗ ਤੇ ਵਾਸ਼ਿੰਗਟਨ ਦਰਮਿਆਨ ਤਣਾਅ ਦੇ ਵਿਚਕਾਰ ਚੀਨ ਨੇ ਕਿਹਾ ਕਿ ਅਮਰੀਕਾ ਇਸ ਨਾਲ ਸ਼ੀਤ ਯੁੱਧ ਮਾਨਸਿਕਤਾ ਨਾਲ ਪੇਸ਼ ਆ ਰਿਹਾ ਹੈ। ਚੀਨ ਨੇ ਕਿਹਾ ਹੈ ਕਿ ਅਮਰੀਕਾ ਨੂੰ ਚੀਨ ਨਾਲ ਵਿਚਾਰਧਾਰਕ ਪੱਖਪਾਤ ਨੂੰ ਤਿਆਗ ਦੇਣਾ ਚਾਹੀਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਚੀਨ ਤੇ ਸੰਯੁਕਤ ਰਾਜ ਅਮਰੀਕਾ ਦੇ ਸਬੰਧਾਂ ਨੂੰ ਸਹੀ ਢੰਗ ਨਾਲ ਵੇਖਣਾ ਚਾਹੀਦਾ ਹੈ।

ਵਾਂਗ ਨੇ ਕਿਹਾ ਕਿ ਚੀਨ ਗੈਰ-ਸੰਘਰਸ਼, ਗੈਰ-ਟਕਰਾਅ, ਆਪਸੀ ਸਤਿਕਾਰ ਤੇ ਸਹਿਯੋਗ ਨਾਲ ਚੀਨ-ਅਮਰੀਕੀ ਸਬੰਧਾਂ ਨੂੰ ਵਿਕਸਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਚੀਨ ਆਪਣੀ ਪ੍ਰਭੂਸੱਤਾ, ਸੁਰੱਖਿਆ ਤੇ ਵਿਕਾਸ ਦੇ ਹਿੱਤਾਂ ਦੀ ਹਫਾਜ਼ਤ ਕਰਦਾ ਹੈ।

Related posts

ਭਾਰਤੀ ਅਮਰੀਕੀ ਕਿਰਨ ਆਹੂਜਾ ਨੂੰ ਅਮਰੀਕਾ ‘ਚ ਮਿਲ ਰਿਹੈ ਅਹਿਮ ਅਹੁਦਾ, ਵੋਟਿੰਗ ‘ਚ ਸ਼ਾਮਲ ਹੋਈ ਉਪ ਰਾਸ਼ਟਰਪਤੀ ਹੈਰਿਸ

On Punjab

ਫਲੋਰੀਡਾ ਦੇ ਸ਼ਾਪਿੰਗ ਮਾਲ ‘ਚ ਗੋਲ਼ੀਬਾਰੀ, ਇਕ ਦੀ ਮੌਤ; ਕਈ ਜ਼ਖ਼ਮੀ ਹਮਲਾਵਰ ਫਰਾਰ

On Punjab

ਭਾਰਤੀ ਮੁਸਲਿਮ ਔਰਤ ਨੇ ਅਮਰੀਕਾ ‘ਚ ਹਾਸਲ ਕੀਤਾ ਖਾਸ ਅਹੁਦਾ, ਸਿਰਜਿਆ ਇਤਿਹਾਸ

On Punjab