PreetNama
ਸਿਹਤ/Health

ਦੁਨੀਆ ਦੇ 30 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਨਵਾਂ Lambda Variant, ਭਾਰਤ ’ਚ ਹੁਣ ਤਕ ਨਹੀਂ ਆਇਆ ਇਕ ਵੀ ਮਾਮਲਾ

ਕੋਰੋਨਾ ਵਾਇਰਸ ਦੇ ਵੱਖ-ਵੱਖ ਵੇਰੀਐਂਟ ਦਾ ਖ਼ਤਰਾ ਦੁਨੀਆ ਭਰ ’ਚ ਵਧਦਾ ਜਾ ਰਿਹਾ ਹੈ। ਡੈਲਟਾ ਵੇਰੀਐਂਟ ਦੇ ਵਧਦੇ ਖ਼ਤਰੇ ਦੌਰਾਨ ਹੁਣ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ Lambda Variant ਸਾਹਮਣੇ ਆਇਆ ਹੈ। ਇਕ ਜਾਣਕਾਰੀ ਮੁਤਾਬਕ ਇਹ ਹੁਣ ਤਕ ਦੁਨੀਆ ਦੇ 30 ਦੇਸ਼ਾਂ ’ਚ ਫੈਲ ਚੁੱਕਾ ਹੈ। ਹਾਲਾਂਕਿ ਭਾਰਤ ’ਚ ਹੁਣ ਤਕ ਇਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਹੈ। ਸਮਾਚਾਰ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਭਾਰਤ ’ਚ ਕੋਰੋਨਾ ਵਾਇਰਸ ਦਾ Lambda Variant ਹੁਣ ਤਕ ਨਹੀਂ ਪਾਇਆ ਗਿਆ ਹੈ।

ਬਰਤਾਨੀਆ ’ਚ ਫੈਲਿਆ

ਯੂਕੇ (ਬਰਤਾਨੀਆ) ਦੇ ਸਿਹਤ ਮੰਤਰਾਲੇ ਨੇ ਕਿਹਾ ‘Lambda Variant’ ਨਾਂ ਇਕ ਨਵਾਂ ਕੋਰੋਨਾ ਵਾਇਰਸ ਸਟ੍ਰੇਨ, ਡੈਲਟਾ ਵੇਰੀਐਂਟ ਦੀ ਤੁਲਨਾ ’ਚ ਕਾਫੀ ਵਧ ਖ਼ਤਰਨਾਕ ਹੈ। ਪਿਛਲੇ ਚਾਰ ਹਫਤਿਆਂ ’ਚ 30 ਤੋਂ ਵਧ ਦੇਸ਼ਾਂ ’ਚ ਇਸ ਦਾ ਪਤਾ ਚੱਲਿਆ ਹੈ।

ਪੇਰੂ ’ਚ ਮਿਲਿਆ ਕੋਰੋਨਾ ਵਾਇਰਸ ਦਾ Lambda ਵੇਰੀਐਂਟ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਰਿਪੋਰਟਜ਼ ਮੁਤਾਬਕ ਇਹ ਬਰਤਾਨੀਆ ਸਮੇਤ ਕਈ ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਹੈ। ਰਿਪੋਰਟ ਮੁਤਾਬਕ ਯੂਕੇ ’ਚ ਹੁਣ ਤਕ Lambda ਦੇ ਛੇ ਮਾਮਲਿਆਂ ਦਾ ਪਤਾ ਚੱਲਿਆ ਹੈ। ਰਿਪੋਰਟ ਅਨੁਸਾਰ ਸੋਧਕਰਤਾ ਇਸ ਗੱਲ ਨੂੰ ਲੈ ਕੇ ਚਿੰਤਿਤ ਹਨ ਕਿ ਲੈਮਡਾ ਵੇਰੀਐਂਟ, ਡੈਲਟਾ ਵੇਰੀਐਂਟ ਦੀ ਤੁਲਨਾ ’ਚ ਵਧ ਖ਼ਤਰਨਾਕ ਹੋ ਸਕਦਾ ਹੈ। ਦੱਸਣਯੋਗ ਹੈ ਕਿ Lambda ਵੇਰੀਐਂਟ ਦਾ ਪਹਿਲਾਂ ਮਾਮਲਾ ਪੇਰੂ ’ਚ ਦਰਜ ਕੀਤਾ ਗਿਆ ਸੀ। ਇਸ ਵੇਰੀਐਂਟ ਨੂੰ ਸੀ.37 ਸਟ੍ਰੇਨ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ।

Related posts

ਹਵਾ ਪ੍ਰਦੂਸ਼ਣ ਕਰਕੇ 1.16 ਲੱਖ ਤੋਂ ਵੱਧ ਨਵਜੰਮੇ ਬੱਚਿਆਂ ਦੀ ਹੁੰਦੀ ਮੌਤ, ਰਿਪੋਰਟ ‘ਚ ਖੁਲਾਸਾ

On Punjab

ਜਾਣੋ ਕਿਵੇਂ ਹੁੰਦਾ ਹੈ ਕੋਰੋਨਾ ਦੇ ਵੇਰੀਐਂਟ ਦਾ ਨਾਮਕਰਨ; ਭਾਰਤ ‘ਚ ਹਨ ਕਈ ਖ਼ਤਰਨਾਕ ਵਾਇਰਸ

On Punjab

Coronavirus ਫੈਲਣ ਨੂੰ ਰੋਕਣ ਲਈ ਮਦਦ ਕਰੇਗਾ ਇਹ ਗੈਜੇਟ, US ਐਫਡੀਏ ਤੇ ਈਯੂ ਨੇ ਦਿੱਤੀ ਮਨਜ਼ੂਰੀ

On Punjab