ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ‘ਵੋਕਲ ਫਾਰ ਲੋਕਲ’ ਮੁਹਿੰਮ ਦਾ ਫਲ ਮਿਲਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਭਾਰਤੀ ਉਤਪਾਦ ਆਲਮੀ ਪੱਧਰ ’ਤੇ ਜਾ ਰਹੇ ਹਨ ਅਤੇ ਪੂਰੀ ਦੁਨੀਆਂ ’ਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੇ ਹਨ।
ਮੋਦੀ ਨੇ ਐੱਨਐਕਸਟੀ ਕਨਕਲੇਵ ਵਿੱਚ ‘ਨਿਊਜ਼ਐਕਸ ਵਰਲਡ’ ਚੈਨਲ ਲਾਂਚ (NXT conclave where the ‘NewsX World’ channel launched) ਕਰਨ ਮੌਕੇ ਆਖਿਆ ਕਿ ਦੁਨੀਆ ਕਈ ਦਹਾਕਿਆਂ ਤੱਕ ਭਾਰਤ ਨੂੰ ਆਪਣੇ ‘back office’ (ਕੰਪਨੀ ਦੇ ਪ੍ਰਸ਼ਾਸਨਿਕ ਤੇ ਸਹਾਇਕ ਕਾਰਜ ਦੇਖਣ ਵਾਲਾ ਹਿੱਸਾ ਜੋ ਗਾਹਕਾਂ ਨਾਲ ਸਿੱਧਾ ਮੁਖਾਤਿਬ ਨਹੀਂ ਹੁੰਦਾ) ਵਜੋਂ ਦੇਖਦੀ ਰਹੀ ਹੈ ਪਰ ਮੁਲਕ ਹੁਣ ਦੁਨੀਆ ਲਈ ‘ਇੱਕ ਕਾਰਖਾਨਾ’ ਬਣ ਕੇ ਉੱਭਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਆਖਿਆ, ‘‘ਭਾਰਤ ਹੁਣ ‘ਕਾਰਜ ਬਲ’ ਨਹੀਂ ਬਦਕਿ ਇੱਕ ‘‘ਵਿਸ਼ਵ ਸ਼ਕਤੀ’ (‘‘Now, India is not the workforce but a “world force”.) ਹੈ।’’
ਮੋਦੀ ਨੇ ਕਿਹਾ ਕਿ ਦੇਸ਼ ਹੁਣ ਸੈਮੀਕੰਡਕਟਰਾਂ ਅਤੇ ਜਹਾਜ਼ ਢੋਣ ਵਾਲੇ ਵਾਹਨਾਂ (aircraft carriers) ਦਾ ਨਿਰਮਾਣ ਕਰ ਰਿਹਾ ਹੈ ਤੇ ਇਸ ਦੇ ‘ਮਖਾਣਾ’ ਤੇ ‘ਬਾਜਰਾ’, ਵਰਗੇ ਸੁਪਰਫੂਡ, ਆਯੂਸ਼ ਅਤੇ ਯੋਗ ਨੂੰ ਪੂਰੀ ਦੁਨੀਆ ’ਚ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਵੱਡਾ ਆਟੋਮੋਬਾਈਲ ਉਤਪਾਦਕ ਬਣ ਕੇ ਉਭਰਿਆ ਹੈ ਤੇ ਮੁਲਕ ਦੀ ਰੱਖਿਆ ਖੇਤਰ ’ਚ ਬਰਾਮਦ (defence export) ਵੀ ਵਧ ਰਹੀ ਹੈ।