ਦੁਪਹਿਰ ਸਮੇਂ ਕੁਝ ਦੇਰ ਦੀ ਨੀਂਦ ਲੈ ਲੈਣ ਨਾਲ ਬੱਚੇ ਨਾ ਸਿਰਫ਼ ਤਰੋਤਾਜ਼ਾ ਮਹਿਸੂਸ ਕਰਦੇ ਹਨ, ਬਲਕਿ ਇਸ ਨਾਲ ਉਨ੍ਹਾਂ ਦੇ ਵਿਵਹਾਰ ‘ਚ ਵੀ ਸੁਧਾਰ ਹੁੰਦਾ ਹੈ। ਦੁਪਹਿਰ ਦੀ ਨੀਂਦ ਨਾਲ ਬੱਚਿਆਂ ਦਾ ਆਈਕਿਊ ਵਧਦਾ ਹੈ ਤੇ ਪੜ੍ਹਾਈ ‘ਚ ਉਨ੍ਹਾਂ ਦਾ ਪ੍ਰਦਰਸ਼ਨ ਸੁਧਰਦਾ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਇਰਵਿਨ ਦੇ ਸ਼ੋਧਕਰਤਾਵਾਂ ਨੇ ਇਹ ਗੱਲ ਕਹੀ ਹੈ।
ਅਧਿਐਨ ‘ਚ ਚੌਥੀ, ਪੰਜਵੀਂ ਤੇ ਛੇਵੀਂ ਜਮਾਤ ਦੇ ਕਰੀਬ 3000 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਦੀ ਉਮਰ 10 ਤੋਂ 12 ਸਾਲ ਸੀ। ਇਸ ‘ਚ ਪਾਇਆ ਗਿਆ ਕਿ ਦੁਪਹਿਰ ਵੇਲੇ ਕੁਝ ਦੇਰ ਸੌਂ ਲੈਣ ਨਾਲ ਬੱਚੇ ਜ਼ਿਆਦਾ ਖ਼ੁਸ਼ ਰਹਿੰਦੇ ਹਨ ਤੇ ਖ਼ੁਦ ‘ਤੇ ਉਨ੍ਹਾਂ ਦਾ ਕੰਟਰੋਲ ਬਿਹਤਰ ਹੁੰਦਾ ਹੈ। ਹਫ਼ਤੇ ‘ਚ ਤਿੰਨ ਦਿਨ ਜਾਂ ਇਸ ਤੋਂ ਜ਼ਿਆਦਾ ਦੁਪਹਿਰ ‘ਚ ਨੀਂਦ ਲੈਣ ਵਾਲੇ ਬੱਚਿਆਂ ਦੇ ਪ੍ਰਦਰਸ਼ਨ ‘ਚ 7.6 ਫ਼ੀਸਦੀ ਤਕ ਦਾ ਨਿਖਾਰ ਵੇਖਿਆ ਗਿਆ। ਇਸ ਨਾਲ ਬੱਚਿਆਂ ‘ਚ ਥਕਾਨ ਦੀ ਸਮੱਸਿਆ ਵੀ ਘੱਟ ਹੁੰਦੀ ਹੈ।