ਦੁਬਈ ਦੁਨੀਆਭਰ ‘ਚ ਆਪਣੇ ਆਕਰਸ਼ਣ ਲਈ ਮਸ਼ਹੂਰ ਹੈ। ਬੁਰਜ ਖਲੀਫਾ ਤੇ ਡੀਪ ਡਾਈਵ ਦੁਬਈ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਦੇ ਸਭ ਤੋਂ ਵੱਡੇ ਸ਼ਹਿਰ ‘ਚ ਹੁਣ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਉੱਚਾ ਆਬਜ਼ਰਵੇਸ਼ਨ ਵ੍ਹੀਲ ਖੁੱਲ੍ਹਣ ਜਾ ਰਿਹਾ ਹੈ। 21 ਅਕਤੂਬਰ ਨੂੰ ਇਸ ਨੂੰ ਲੋਕਾਂ ਲਈ ਖੋਲ੍ਹਿਆ ਜਾਵੇਗਾ। ਆਬਜ਼ਰਵੇਸ਼ਨ ਵ੍ਹੀਲ 38 ਮਿੰਟ ‘ਚ ਇਕ ਚੱਕਰ ਤੇ ਲਗਪਗ 76 ਮਿੰਟ ‘ਚ ਦੋ ਚੱਕਰ ਲਗਾਏਗਾ।
ਗਲਫ਼ ਨਿਊਜ਼ ਦੀ ਰਿਪੋਰਟ ਮੁਤਾਬਕ ਲੰਡਨ ਆਈ ਦੀ ਉੱਚਾਈ ਤੋਂ ਲਗਪਗ ਦੋਗੁਣਾ ਆਬਜ਼ਰਵੇਸ਼ਨ ਵ੍ਹੀਲ ਆਗੰਤੁਕੋਂ ਨੂੰ 250 ਮੀਟਰ ਦੀ ਉਚਾਈ ਤਕ ਲੈ ਜਾਇਆ ਜਾਵੇਗਾ ਜਿੱਥੋਂ ਲੋਕ ਦੁਬਈ ਦੇ ਮਨਮੋਹਕ ਦ੍ਰਿਸ਼ ਦਾ ਆਨੰਦ ਲੈ ਸਕਣਗੇ। ਏਨ ਦੁਬਈ ਬਲੂਵਾਟਰਜ਼ ਦੀਪ ‘ਤੇ ਸਥਿਤ ਹੈ ਤੇ ਦੁਬਈ ਦੇ ਵਿਸ਼ਵ ਰਿਕਾਰਡ ਤੋੜਣ ਵਾਲੇ ਆਕਸ਼ਣਾਂ ਦੀ ਲੰਬੀ ਸੂਚੀ ‘ਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।
ਏਨ ਦੁਬਈ ‘ਚ ਆਕਾਸ਼ ‘ਚ ਭੋਜਨ ਕਰਨ ਦੀ ਸਹੂਲਤ ਦੇ ਨਾਲ-ਨਾਲ ਲੋਕਾਂ ਨੂੰ 19 ਤਰ੍ਹਾਂ ਦੇ ਵਿਸ਼ੇਸ਼ ਪੈਕੇਜ ਵੀ ਮਿਲਣਗੇ। ਇਸ ਤਹਿਤ ਜਨਮ ਦਿਨ, ਮੰਗਣੀ, ਵਿਆਹਾਂ ਤੇ ਵਪਾਰਕ ਕੰਮਾਂ ਲਈ ਜਸ਼ਨ ਪੈਕੇਜ ਵੀ ਉਪਲਬਧ ਹੋਣਗੇ। ਲੋਕ ਆਪਣੀ ਸਹੂਲਤ ਮੁਤਾਬਕ ਪੈਕੇਜ ਲੈ ਸਕਦੇ ਹਨ। ਇਸ ਨਾਲ ਹੀ ਇਸ ‘ਚ ਨਿੱਜੀ ਕੈਬਿਨ ਦੀ ਵੀ ਸਹੂਲਤ ਦਿੱਤੀ ਗਈ ਹੈ। ਨਿੱਜੀ ਕੈਬਿਨਾਂ ਨੂੰ ਵੀਆਈਪੀ ਮਹਿਮਾਨਾਂ ਦੀ ਸਹੂਲਤ ਮੁਤਾਬਕ ਬਦਲਿਆ ਜਾ ਸਕਦਾ ਹੈ।
ਹਾਲ ਹੀ ‘ਚ ਦੁਬਈ ਨੇ ਦੁਨੀਆ ਦਾ ਸਭ ਤੋਂ ਡੂੰਘਾ ਸਿਵਮਿੰਗ ਪੂਲ ਬਣਾ ਕੇ ਤਿਆਰ ਕੀਤਾ ਹੈ। ਡੀਪ ਡਾਈਵ ਦੁਬਈ ਨਾਦ ਅਲ ਸ਼ੇਬਾ ਏਰੀਆ ‘ਚ ਬਣਾਇਆ ਗਿਆ ਹੈ। ਇਸ ਦੀ ਡੂੰਘਾਈ ਰਿਕਾਰਡ 60 ਮੀਟਰ ਹੈ ਜੋ ਓਲੰਪਿਕ ਸਾਈਜ ਦੇ ਛੇ ਸਿਵਮਿੰਗ ਪੂਲਜ਼ ਦੇ ਬਰਾਬਰ ਹੈ। ਇਸ ‘ਚ 1 ਕਰੋੜ 40 ਲੱਖ ਲੀਟਰ ਪਾਣੀ ਆਉਂਦਾ ਹੈ।