ਦੁਬਈ: ਗੁਜਰਾਤ ਦੇ ਜੋੜੇ ਦੀ ਹੱਤਿਆ ਦੇ ਦੋਸ਼ ‘ਚ ਪਾਕਿਸਤਾਨੀ ਨਾਗਰਿਕ ਨੂੰ ਦੁਬਈ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਗੁਜਰਾਤੀ ਜੋੜੇ ਦੇ ਘਰ ਚੋਰੀ ਕਰਨ ਦੇ ਇਰਾਦੇ ਨਾਲ ਪੋਸ਼ ਏਰੀਆ ਅਰਬ ਰੇਂਚਸ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ। ਵਿਰੋਧ ਕਰਨ ‘ਤੇ ਦੋਸ਼ੀ ਨੇ ਦੋਵਾਂ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਦੀ ਬੇਟੀ ‘ਤੇ ਵੀ ਚਾਕੂ ਨਾਲ ਹਮਲਾ ਕੀਤਾ। ਉਹ ਜ਼ਖਮੀ ਹੈ, ਪਰ ਹਾਲਤ ਖ਼ਤਰੇ ਤੋਂ ਬਾਹਰ ਹੈ। ਦੋਸ਼ੀ ਦੋ ਸਾਲ ਪਹਿਲਾਂ ਇਸ ਘਰ ਦੀ ਮੈਂਟੇਨੈਂਸ ਲਈ ਆਇਆ ਸੀ।
ਯੂਏਈ ਦੇ ਅਖਬਾਰ ‘ਖਲੀਜ ਟਾਈਮਜ਼’ ਅਨੁਸਾਰ ਹੀਰੇਨ ਤੇ ਵਿਧੀ 40 ਸਾਲਾਂ ਦੇ ਕਰੀਬ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦੀ ਇੱਕ 18 ਸਾਲਾ ਬੇਟੀ ਤੇ ਇੱਕ 13 ਸਾਲ ਦਾ ਬੇਟਾ ਹੈ। ਹੀਰੇਨ ਸ਼ਾਰਜਾਹ ‘ਚ ਵੱਡੀ ਤੇਲ ਕੰਪਨੀ ‘ਚ ਡਾਇਰੈਕਟਰ ਸੀ।ਹੀਰੇਨ ਤੇ ਵਿਧੀ ‘ਤੇ ਹਮਲੇ ਦੀਆਂ ਚੀਕਾਂ ਸੁਣ ਕੇ ਦੋਸ਼ੀ ਉਪਰਲੀ ਮੰਜ਼ਲ ਵੱਲ ਭੱਜਿਆ। ਇੱਥੇ ਕਪਲ ਦੀ ਧੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਲੜਕੀ ‘ਤੇ ਵੀ ਹਮਲਾ ਕਰ ਦਿੱਤਾ। ਉਹ ਜ਼ਖਮੀ ਹੋ ਗਈ। ਉਸ ਦਾ ਇਲਾਜ ਚੱਲ ਰਿਹਾ ਹੈ। ਬੇਟੀ ਨੇ ਦੁਬਈ ਪੁਲਿਸ ਨੂੰ ਹੀ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਪਾਕਿਸਤਾਨੀ ਹੈ ਤੇ ਮੈਂਟੇਨੈਂਸ ਲਈ ਦੋ ਸਾਲ ਪਹਿਲਾਂ ਇਸ ਘਰ ਆਇਆ ਸੀ।