dubai-sheikh kidnapped daughter: ਬ੍ਰਿਟੇਨ ਦੀ ਇੱਕ ਅਦਾਲਤ ਨੇ ਦੁਬਈ ਦੇ ਸ਼ਾਸਕ ਖਿਲਾਫ ਅਗਵਾ ਕਰਨ ਅਤੇ ਡਰਾਉਣ ਧਮਕਾਉਣ ਦੇ ਦੋਸ਼ ਸੱਚ ਸਾਬਿਤ ਕੀਤੇ ਹਨ। ਅਦਾਲਤ ਨੇ ਇਹ ਫੈਸਲਾ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਸਾਬਕਾ ਪਤਨੀ ਦੇ ਮਾਮਲੇ ਵਿੱਚ ਸੁਣਾਇਆ ਹੈ। ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਸਾਬਕਾ ਪਤਨੀ ਹਯਾ ਨੇ ਆਪਣੀ ਜਾਨ ਨੂੰ ਖਤਰੇ ਦੇ ਮਾਮਲੇ ਵਿੱਚ ਇੱਕ ਕੇਸ ਦਰਜ਼ ਕਰਵਾਇਆ ਸੀ। ਅਦਾਲਤ ਨੇ ਅੱਠ ਮਹੀਨੇ ਪਹਿਲਾਂ ਸ਼ੁਰੂ ਹੋਏ ਇਸ ਮਾਮਲੇ ਵਿੱਚ ਸ਼ਹਿਜ਼ਾਦੀ ਹਯਾ ਦੇ ਹੱਕ ‘ਚ ਫੈਸਲਾ ਸੁਣਾਇਆ ਹੈ।
ਜਦੋਂ ਕਿ ਸ਼ੇਖ ਲਤੀਫਾ ਨੇ ਦੋ ਵਾਰ ਆਪਣੇ ਪਿਤਾ ਦੇ ਸ਼ਾਹੀ ਘਰ ਤੋਂ ਭੱਜਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਪਹਿਲੀ ਵਾਰ 2002 ਵਿੱਚ ਫੜੇ ਜਾਣ ‘ਤੇ ਉਸ ਦੇ ਪਿਤਾ ਨੇ ਉਸ ਨੂੰ ਤਿੰਨ ਸਾਲ ਦੁਬਈ ਵਿੱਚ ਕੈਦ ਰੱਖਿਆ। ਦੂਜੀ ਵਾਰ 2018 ਵਿੱਚ, ਉਸ ਨੂੰ ਭਾਰਤ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ‘ਚ ਉਸ ਨੂੰ ਦੁਬਈ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ। ਜੱਜ ਨੂੰ ਸ਼ੇਖ ਲਤੀਫ਼ਾ ਦੁਆਰਾ ਪੇਸ਼ ਕੀਤੀ ਗਈ ਇੱਕ ਵੀਡੀਓ ਵਿੱਚ ਇਹ ਦੋਸ਼ ਸਹੀ ਪਾਏ ਗਏ ਹਨ। ਜੱਜ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ 2018 ਤੋਂ ਬਾਅਦ ਸ਼ੇਖ ਰਾਸ਼ਿਦ ਨੇ ਆਪਣੀ ਪਤਨੀ ਨਾਲ ਧਮਕੀ ਭਰੇ ਰਵੱਈਏ ਨੂੰ ਅਪਣਾਇਆ ਹੈ। ਇਥੋਂ ਤੱਕ ਕਿ ਉਸ ਨੇ ਦੂਜਿਆਂ ਨੂੰ ਆਪਣੀ ਤਰਫ਼ੋਂ ਇਸ ਤਰਾਂ ਕਰਨ ਦੇ ਆਦੇਸ਼ ਵੀ ਦਿੱਤੇ। ਅਦਾਲਤ ਨੂੰ ਦੱਸਿਆ ਗਿਆ ਕਿ ਸ਼ੇਖ ਮੁਹੰਮਦ ਦੀਆਂ ਧਮਕੀਆਂ ਕਾਰਨ ਹਯਾ ਬਹੁਤ ਡਰੀ ਹੋਈ ਸੀ। ਉਨ੍ਹਾਂ ਨੂੰ ਇਹ ਚਿੰਤਾ ਵੀ ਸੀ ਕਿ ਉਨ੍ਹਾਂ ਦੇ ਦੋਵੇਂ ਬੱਚਿਆਂ ਨੂੰ ਦੁਬਈ ਲਿਜਾਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ। ਸ਼ਹਿਜ਼ਾਦੀ ਹਯਾ ਨੇ ਅਦਾਲਤ ਨੂੰ ਦੱਸਿਆ ਕਿ ਮਈ 2019 ਵਿੱਚ ਉਸ ਨੂੰ ਕਿਹਾ ਗਿਆ ਸੀ, “ਤੁਸੀਂ ਅਤੇ ਤੁਹਾਡੇ ਬੱਚੇ ਇੰਗਲੈਂਡ ਵਿੱਚ ਕਦੇ ਵੀ ਸੁਰੱਖਿਅਤ ਨਹੀਂ ਹੋਵੋਗੇ।”