Kohli Pujara disappointed: ਭਾਰਤ ਐਤਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ‘ਚ ਆਪਣੀ ਦੂਜੀ ਪਾਰੀ ‘ਚ ਵੀ ਬੈਕਫੁੱਟ ‘ਤੇ ਹੈ। ਪਹਿਲੀ ਪਾਰੀ ‘ਚ 183 ਦੌੜਾਂ ਪਿੱਛੜਨ ਤੋਂ ਬਾਅਦ ਭਾਰਤ ਨੇ ਆਪਣੀ ਦੂਜੀ ਪਾਰੀ ‘ਚ 4 ਵਿਕਟਾਂ ਗੁਆ ਕੇ 144 ਦੌੜਾਂ ਬਣਾਈਆਂ ਹਨ। ਅਜਿੰਕਿਆ ਰਹਾਣੇ (25) ‘ਤੇ ਹਨੁਮਾ ਵਿਹਾਰੀ (11) ਅਜੇਤੂ ਹਨ। ਭਾਰਤ ਅਜੇ ਕੀਵੀ ਟੀਮ ਤੋਂ 39 ਦੌੜਾਂ ਪਿੱਛੇ ਹੈ। ਭਾਰਤ ਲਈ ਮਯੰਕ ਅਗਰਵਾਲ ਨੇ ਸਭ ਤੋਂ ਵੱਧ 58 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਟਰੈਂਟ ਬੋਲਟ ਨੇ ਨਿਊਜ਼ੀਲੈਂਡ ਲਈ 3 ਵਿਕਟਾਂ ਲਈਆਂ ਹਨ।
ਨਿਊਜ਼ੀਲੈਂਡ ਨੇ ਮੈਚ ਦੇ ਦੂਜੇ ਦਿਨ ਦੀ ਸ਼ੁਰੂਆਤ ‘ਚ ਭਾਰਤੀ ਟੀਮ ਨੇ 5 ਵਿਕਟਾਂ ‘ਤੇ 122 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਅਜਿੰਕਿਆ ਰਹਾਣੇ ਨੇ 46, ਮਯੰਕ ਅਗਰਵਾਲ ਨੇ 34, ਮੁਹੰਮਦ ਸ਼ਮੀ ਨੇ 21 ਅਤੇ ਰਿਸ਼ਭ ਪੰਤ ਨੇ 19 ਦੌੜਾਂ ਬਣਾਈਆਂ। ਰਹਾਣੇ ਨੇ ਆਪਣੀ 138 ਗੇਂਦਾਂ ਦੀ ਪਾਰੀ ‘ਚ 5 ਚੌਕੇ ਲਗਾਏ। ਸ਼ਮੀ ਨੇ ਇਸ਼ਾਂਤ ਨਾਲ 9 ਵੀਂ ਵਿਕਟ ਲਈ 22 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਟਿਮ ਸਾਊਦੀ ‘ਤੇ ਕੈਲ ਜੈਮਿਸਨ ਨੇ ਆਪਣਾ ਪਹਿਲਾ ਮੈਚ ਖੇਡਦਿਆਂ 4-4 ਵਿਕਟਾਂ ਹਾਸਲ ਕੀਤੀਆਂ।
ਮੈਚ ਦੇ ਦੂਜੇ ਦਿਨ 5 ਵਿਕਟਾਂ ‘ਤੇ 216 ਦੌੜਾਂ ਬਣਾਈਆਂ ਸਨ। ਤੀਜੇ ਦਿਨ ਟੀਮ 348 ਦੌੜਾਂ ‘ਤੇ ਆਲ ਆਊਟ ਹੋ ਗਈ। ਕੀਵੀ ਕਪਤਾਨ ਕੇਨ ਵਿਲੀਅਮਸਨ ਨੇ ਸਭ ਤੋਂ ਵੱਧ 89 ਦੌੜਾਂ ਬਣਾਈਆਂ। ਰਾਸ ਟੇਲਰ ਨੇ 44, ਕਾਈਲ ਜੈਮਿਸਨ ਨੇ 44 ਅਤੇ ਕੋਲਿਨ ਡੀ ਗ੍ਰੈਂਡਹੋਮ ਨੇ 43 ਦੌੜਾਂ ਬਣਾਈਆਂ। ਇਸ਼ਾਂਤ ਸ਼ਰਮਾ ਨੇ 5 ਵਿਕਟਾਂ ਲਈਆਂ। ਰਵੀਚੰਦਨ ਅਸ਼ਵਿਨ ਨੇ 3, ਜਦਕਿ ਮੁਹੰਮਦ ਸ਼ਮੀ ‘ਤੇ ਜਸਪ੍ਰੀਤ ਬੁਮਰਾਹ ਨੇ 1-1 ਵਿਕਟ ਲਏ। ਮੈਚ ‘ਚ ਇਸ਼ਾਂਤ ਨੇ ਭਾਰਤੀ ਟੀਮ ਨੂੰ ਪਹਿਲੀ 3 ਸਫਲਤਾਵਾਂ ਦਿੱਤੀਆਂ। ਇਸ਼ਾਂਤਨੇ ਪਹਿਲਾਂ ਟੌਮ ਲਾਥਮ (11 ਦੌੜਾਂ) ਨੂੰ ਵਿਕਟਕੀਪਰ ਰਿਸ਼ਭ ਪੰਤ ਦੇ ਹੱਥੋਂ ਕੈਚ ਆਊਟ ਕੀਤਾ। ਫਿਰ ਬਲੈਂਡਲ ਨੂੰ ਬੋਲਡ ਕੀਤਾ ‘ਤੇ ਟੇਲਰ ਨੂੰ ਚੇਤੇਸ਼ਵਰ ਪੁਜਾਰਾ ਨੇ ਕੈਚ ਆਊਟ ਕੀਤਾ। ਤੀਜੇ ਦਿਨ ਈਸ਼ਾਂਤ ਨੇ ਸਾਊਦੀ ‘ਤੇ ਬੋਲਟ ਨੂੰ ਪਵੇਲੀਅਨ ਭੇਜਿਆ।