ਕੋਰੋਨਾ ਵਾਇਰਸ (ਕੋਵਿਡ-19) ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਵਿਚ ਪਤਾ ਲੱਗਾ ਕਿ ਦੂਜੀ ਵਾਰ ਕੋਰੋਨਾ ਦੀ ਲਪੇਟ ਵਿਚ ਆਉਣ ਵਾਲੇ ਪੀੜਤਾਂ ਵਿਚ ਇਨਫੈਕਸ਼ਨ ਜ਼ਿਆਦਾ ਗੰਭੀਰ ਹੋ ਸਕਦਾ ਹੈ। ਅਜਿਹੇ ਰੋਗੀਆਂ ਨੂੰ ਪਹਿਲੇ ਦੀ ਤੁਲਨਾ ਵਿਚ ਜ਼ਿਆਦਾ ਗੰਭੀਰ ਲੱਛਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਲੈਂਸੇਟ ਇਨਫੈਕਸ਼ਨ ਡਿਜ਼ੀਜ਼ ਪੱਤ੍ਕਾ ਵਿਚ ਛਪੇ ਅਧਿਐਨ ਅਨੁਸਾਰ ਅਮਰੀਕਾ ਦੀ ਨੇਵਾਦਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ 48 ਦਿਨਾਂ ਅੰਦਰ ਇਕ 25 ਸਾਲਾਂ ਦੇ ਨੌਜਵਾਨ ਨੂੰ ਦੂਜੀ ਵਾਰ ਕੋਰੋਨਾ ਪ੍ਰਭਾਵਿਤ ਪਾਇਆ। ਦੂਜੀ ਵਾਰ ਇਨਫੈਕਟਿਡ ਹੋਣ ਵਾਲੇ ਇਸ ਪੀੜਤ ਵਿਚ ਜ਼ਿਆਦਾ ਗੰਭੀਰ ਲੱਛਣ ਦੇਖਣ ਨੂੰ ਮਿਲੇ। ਨਤੀਜਨ ਉਸ ਨੂੰ ਹਸਪਤਾਲ ਵਿਚ ਭਰਤੀ ਕਰਨਾ ਪਿਆ। ਅਪ੍ਰਰੈਲ ਮਹੀਨੇ ਵਿਚ ਕੋਰੋਨਾ ਤੋਂ ਉਭਰਨ ਵਾਲੇ ਇਕ ਰੋਗੀ ਨੂੰ ਜੂਨ ਵਿਚ ਫਿਰ ਕੋਰੋਨਾ ਪ੍ਰਭਾਵਿਤ ਪਾਇਆ ਗਿਆ। ਇਸ ਵਾਰ ਉਸ ਵਿਚ ਬੁਖਾਰ, ਸਿਰਦਰਦ ਅਤੇ ਖਾਂਸੀ ਵਰਗੇ ਲੱਛਣ ਗੰਭੀਰ ਰੂਪ ਤੋਂ ਉਭਰੇ ਸਨ। ਖੋਜੀਆਂ ਅਨੁਸਾਰ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਜੇਕਰ ਤੁਸੀਂ ਇਕ ਵਾਰ ਕੋਰੋਨਾ ਤੋਂ ਠੀਕ ਹੋ ਗਏ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਸਰੀਰ ਵਿਚ ਇਮਿਊਨਿਟੀ ਪੂਰੀ ਤਰ੍ਹਾਂ ਵਿਕਸਤ ਹੋ ਗਈ ਹੈ। ਇਹ ਸੋਚਣਾ ਸਹੀ ਨਹੀਂ ਹੈ। ਹਾਲਾਂਕਿ ਦੂਜੀ ਵਾਰ ਇਨਫੈਕਟਿਡ ਹੋਏ ਲੋਕਾਂ ਦੇ ਮਾਮਲਿਆਂ ਵਿਚ ਡੂੰਘੇ ਅਧਿਐਨ ਦੀ ਲੋੜ ਹੈ। ਇਸ ਨਾਲ ਰੋਕਥਾਮ ਦੇ ਉੁਪਾਵਾਂ ‘ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਨੇਵਾਦਾ ਯੂਨੀਵਰਸਿਟੀ ਦੇ ਖੋਜਕਾਰ ਮਾਰਕ ਪੰਡੋਰੀ ਨੇ ਕਿਹਾ ਕਿ ਹੁਣ ਵੀ ਕਈ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਅਤੇ ਇਮਿਊਨ ਰਿਸਪਾਂਸ ਦੇ ਬਾਰੇ ਵਿਚ ਜਾਣਕਾਰੀ ਨਹੀਂ ਹੈ ਪ੍ਰੰਤੂ ਸਾਡੇ ਸਿੱਟਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਪਹਿਲੀ ਵਾਰ ਦੇ ਇਨਫੈਕਸ਼ਨ ਨਾਲ ਸਰੀਰ ਵਿਚ ਲੋੜੀਂਦੀ ਇਮਿਊਨਿਟੀ ਵਿਕਸਤ ਹੋ ਗਈ ਹੋਵੇ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਉਭਰਨ ਵਾਲੇ ਲੋਕਾਂ ਨੂੰ ਬਚਾਅ ਦੇ ਉਪਾਵਾਂ ਦਾ ਪਾਲਣ ਕਰਦੇ ਰਹਿਣਾ ਚਾਹੀਦਾ ਹੈ।
Also Read